ਸੰਗਰੂਰ (ਰਵੀ) : ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਤਾਂ ਦੂਜੇ ਪਾਸੇ ਪੰਜਾਬ 'ਚ ਹਰ ਰੋਜ਼ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦਾ ਸਾਹਮਣੇ ਆਇਆ ਹੈ, ਜਿਥੇ ਕੋਲਾ ਪਾਰਕ ਮਾਰਕੀਟ 'ਚ ਬਣੇ ਬਾਥਰੂਮ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਇਸ ਦਾ ਪਤਾ ਪੁਲਸ ਨੂੰ ਲੱਗਾ ਤਾਂ ਤੁਰੰਤ ਉਥੇ ਪਹੁੰਚ ਗਈ ਤੇ ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਇਸ ਬਾਰੇ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਨੌਜਵਾਨ ਪੁਲਸ ਵੱਲੋਂ ਲਿਆਂਦਾ ਗਿਆ, ਜੋ ਕਿ ਮ੍ਰਿਤਕ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਰੀਰ 'ਤੇ ਸਰਿੰਜਾਂ ਦੇ ਨਿਸ਼ਾਨ ਹਨ।
ਇਹ ਵੀ ਪੜ੍ਹੋ : ਪੁੱਤ ਨੇ ਵੱਖਰੇ ਢੰਗ ਨਾਲ ਮਨਾਇਆ ਪਿਤਾ ਦਾ ਜਨਮ ਦਿਨ, ਪੂਰੇ ਪਰਿਵਾਰ ਨਾਲ ਮਿਲ ਕੇ ਕੀਤਾ ਖੂਨ ਦਾਨ
ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਮੀਡੀਆ ਤੋਂ ਭੱਜਦਾ ਨਜ਼ਰ ਆਇਆ, ਜਦੋਂ ਚੱਲਦਾ ਕੈਮਰਾ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਡੈੱਡ ਬਾਡੀ ਲੈ ਕੇ ਆਏ ਹਾਂ ਪਰ ਉਹ ਕੁਝ ਵੀ ਕਹਿਣ ਤੋਂ ਕੰਨੀ ਕਤਰਾਉਂਦਾ ਨਜ਼ਰ ਆਇਆ। ਦੱਸ ਦੇਈਏ ਕਿ ਸੰਗਰੂਰ ਪੁਲਸ ਵੱਲੋਂ 2 ਦਿਨ ਪਹਿਲਾਂ ਹੀ ਕੋਲਾ ਪਾਰਕ 'ਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਚਸ਼ਮਦੀਦ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਮੈਂ ਤਕਰੀਬਨ 3.25 ਵਜੇ ਬਾਥਰੂਮ ਗਿਆ ਤਾਂ ਇਕ ਲੜਕਾ ਬਾਥਰੂਮ ਦਾ ਗੇਟ ਖੁੱਲ੍ਹਵਾ ਰਿਹਾ ਸੀ, ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਅੰਦਰ ਇਕ ਲੜਕਾ ਹੈ, ਜੋ ਦਰਵਾਜ਼ਾ ਨਹੀਂ ਖੋਲ੍ਹ ਰਿਹਾ, ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਅੰਦਰ ਇਕ ਨੌਜਵਾਨ ਮਰਿਆ ਪਿਆ ਸੀ।
ਇਹ ਵੀ ਪੜ੍ਹੋ : ਘਰ 'ਚ ਨਹੀਂ ਸੀ ਕੋਈ, ਉਤੋਂ ਹੋ ਗਿਆ ਵੱਡਾ ਕਾਂਡ, CCTV ਫੁਟੇਜ ਨੇ ਉਡਾ'ਤੇ ਸਭ ਦੇ ਹੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਭਾਜਪਾ ਅਤੇ RSS ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਹੋਈ ਜਗ ਜ਼ਾਹਿਰ : ਐਡਵੋਕੇਟ ਧਾਮੀ
NEXT STORY