ਰਾਜਪੁਰਾ (ਚਾਵਲਾ, ਨਿਰਦੋਸ਼) : ਬੀਤੀ ਸ਼ਾਮ ਰਾਜਪੁਰਾ ਟਾਊਨ ’ਚ ਗਟਰ ਦੀ ਗੈਸ ਚੜ੍ਹਣ ਨਾਲ 2 ਸਫਾਈ ਮੁਲਾਜ਼ਮਾਂ ਹਾਲਾਤ ਖਰਾਬ ਹੋ ਗਈ। ਦੋਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਕ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਕਰੀਬ 6 ਵਜੇ ਟਾਹਲੀ ਵਾਲਾ ਚੌਂਕ ਵਿਸ਼ੂ ਢਾਬਾ ਨੇੜੇ 2 ਸਫਾਈ ਮੁਲਾਜ਼ਮ ਗਟਰ ਦੀ ਸਫਾਈ ਕਰ ਰਹੇ ਸਨ।
ਇਸ ਦੌਰਾਨ ਇਕ ਸਫਾਈ ਮੁਲਾਜ਼ਮ ਜੋ ਗਟਰ ’ਚ ਸੀ, ਨੂੰ ਗੈਸ ਚੜ੍ਹ ਗਈ। ਉੱਪਰ ਵਾਲੇ ਵਿਅਕਤੀ ਵਲੋਂ ਜਦੋਂ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਫਾਈ ਮੁਲਾਜ਼ਮ ਵੀ ਅਚਾਨਕ ਗਟਰ ’ਚ ਡਿੱਗ ਗਿਆ। ਲੋਕਾਂ ਵਲੋਂ ਰੌਲਾ ਪਾਉਣ ’ਤੇ ਪੁਲਸ ਦੀ ਮਦਦ ਨਾਲ ਦੋਵੇਂ ਵਿਅਕਤੀਆਂ ਨੂੰ ਗਟਰ ’ਚੋਂ ਬਾਹਰ ਕੱਢ ਕੇ ਤੁਰੰਤ ਏ. ਪੀ. ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖ਼ਲ ਕਰਵਾਇਆ ਗਿਆ।
ਇਨ੍ਹਾਂ ’ਚੋਂ ਸੰਜੀਵ ਕੁਮਾਰ ਵਾਸੀ ਬਣਵਾੜੀ ਦੀ ਮੌਤ ਹੋ ਗਈ ਹੈ, ਜਦੋਂ ਕਿ ਵਿੱਕੀ ਵਾਸੀ ਬਣਵਾੜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਪਸ਼ੂ ਹਮਲੇ ਕਾਰਣ ਮੌਤ 'ਤੇ ਪਰਿਵਾਰ ਨੂੰ ਮਿਲੇਗਾ ਮੁਆਵਜ਼ਾ
NEXT STORY