ਫਾਜ਼ਿਲਕਾ(ਨਾਗਪਾਲ)-ਪਿੰਡ ਬੇਗਾਂ ਵਾਲੀ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਤੋਂ ਬਾਅਦ ਲਾਸ਼ ਮਿਲਣ ਸਬੰਧੀ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮੀ ਚੰਦ ਵਾਸੀ ਪਿੰਡ ਖੂਈਖੇੜਾ ਨੇ ਦੱਸਿਆ ਕਿ 29 ਅਤੇ 30 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦਾ ਲੜਕਾ ਸੀਤਾ ਰਾਮ ਉਨ੍ਹਾਂ ਦੇ ਕੋਲ ਸੁੱਤਾ ਸੀ ਤੇ ਸਵੇਰੇ ਉਹ ਆਪਣੇ ਕਮਰੇ ਵਿਚ ਨਹੀਂ ਸੀ। ਜਦੋਂ ਉਨ੍ਹਾਂ ਉਸ ਦੀ ਭਾਲ ਕੀਤੀ ਤਾਂ ਨੇੜਲੇ ਪਿੰਡ ਬੇਗਾਂ ਵਾਲੀ ਦੇ ਸਾਂਝ ਕੇਂਦਰ ਦੇ ਕੋਲ ਉਸ ਦੀ ਲਾਸ਼ ਮਿਲੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰ ਕੇ ਸੁੱਟ ਦਿੱਤਾ। ਪੁਲਸ ਨੇ ਲੜਕੇ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302, 34 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਭੇਜ ਦਿੱਤਾ ਹੈ।
ਪੰਜਾਬ ਰੋਡਵੇਜ਼ ਤੇ ਸਕੂਲੀ ਬੱਸ ਦੀ ਟੱਕਰ
NEXT STORY