ਬੁਢਲਾਡਾ(ਬਾਂਸਲ)-ਤਿੰਨ ਨੌਜਵਾਨਾਂ ਵੱਲੋਂ ਆਭਾ ਐਕਸਪ੍ਰੈੱਸ (ਮੇਲ) ਰੇਲ ਗੱਡੀ 'ਚੋਂ ਛਾਲਾਂ ਮਾਰਨ ਕਾਰਨ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ 'ਚ ਅੱਜ ਰੇਲਵੇ ਪੁਲਸ ਵੱਲੋਂ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਪਰ ਅੱਜ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਆਪਣੇ ਪੁੱਤਰ ਦੀ ਲਾਸ਼ ਪ੍ਰਾਪਤ ਕਰਨ ਲਈ ਪਹੁੰਚੇ ਮ੍ਰਿਤਕ ਮਨਦੀਪ ਸਿੰਘ ਦੀਪੂ ਵਾਸੀ ਪਿੰਡ ਘੁੱਦਾ (ਬਠਿੰਡਾ) ਦੇ ਪਿਤਾ ਸਾਧੂ ਸਿੰਘ ਨੇ ਨੌਜਵਾਨਾਂ ਨੂੰ ਚੱਲਦੀ ਉਕਤ ਰੇਲ ਗੱਡੀ 'ਚੋਂ ਛਾਲਾਂ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਸ ਮੁਲਾਜ਼ਮ, ਜੋ ਬਿਨਾਂ ਵਰਦੀ ਤੋਂ ਸਨ, ਦੀ ਸ਼ਨਾਖਤ ਕਰ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ।
ਮ੍ਰਿਤਕ ਦੇ ਪਿਤਾ ਸਾਧੂ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਤਾਂ ਘਰ ਹੀ ਉਜੜ ਗਿਆ। ਉਸ ਦਾ ਇਕਲੌਤਾ ਪੁੱਤਰ 12ਵੀਂ ਕਲਾਸ ਦਾ ਵਿਦਿਆਰਥੀ ਸੀ, ਜੋ ਘਰੋਂ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੇ ਦੋਸਤਾਂ ਨਾਲ ਬਠਿੰਡਾ ਵਿਖੇ ਇਕ ਪਾਰਟੀ 'ਚ ਸ਼ਾਮਲ ਹੋਣ ਜਾ ਰਿਹਾ ਹਾਂ ਅਤੇ ਘਰ ਦੇਰੀ ਨਾਲ ਆਵਾਂਗਾ। ਆਪਣੇ ਪਰਿਵਾਰ ਦਾ 2.5 ਏਕੜ ਜ਼ਮੀਨ ਨਾਲ ਪਾਲਣ-ਪੋਸ਼ਣ ਕਰਨ ਵਾਲੇ ਸਾਧਾਰਨ ਕਿਸਾਨ ਦੇ ਘਰ ਨੌਜਵਾਨ ਲੜਕੀ ਜਿਸ ਦਾ ਅੱਜ ਆਈਲੈਟਸ ਦੇ ਪੇਪਰ ਦਾ ਇਮਤਿਹਾਨ ਸੀ। ਘਰ 'ਚ ਭਰਾ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ 'ਚ ਮਾਤਮ ਛਾ ਗਿਆ। ਦੂਸਰੇ ਪਾਸੇ ਹਸਪਤਾਲ 'ਚ ਦਾਖਲ ਗੰਭੀਰ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਅਣਪਛਾਤੇ ਵਾਹਨ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ
NEXT STORY