ਮਮਦੋਟ(ਜਸਵੰਤ, ਸ਼ਰਮਾ, ਧਵਨ, ਸੰਜੀਵ, ਆਵਲਾ)—ਗੁਰੂ ਹਰਸਹਾਏ ਸਬ-ਡਵੀਜ਼ਨ ਦੇ ਅਧੀਨ ਪੈਂਦੇ ਪਿੰਡ ਸ਼ਰੀਂਹਵਾਲਾ ਵਿਚ ਖੇਤ ਵਿਚ ਬਣੇ ਖੂਹ ਵਿਚੋਂ ਇੱਟਾਂ ਨੂੰ ਕੱਢਦੇ ਸਮੇਂ 3 ਵਿਅਕਤੀ ਇੱਟਾਂ ਡਿੱਗਣ ਕਾਰਨ ਹੇਠਾਂ ਦੱਬੇ ਗਏ। ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਨੇ ਜੇ. ਸੀ. ਬੀ. ਮੰਗਵਾ ਕੇ ਰਾਹਤ ਕੰਮ ਸ਼ੁਰੂ ਕੀਤਾ। ਸੂਚਨਾ ਮਿਲਣ 'ਤੇ ਬੀ. ਐੱਸ. ਐੱਫ. ਦੀ 29 ਬਟਾਲੀਅਨ ਮਮਦੋਟ ਦੇ ਕਮਾਂਡੈਂਟ ਸੰਜੇ ਕੁਮਾਰ ਤੁਰੰਤ ਆਪਣੇ ਜਵਾਨਾਂ, ਡਾਕਟਰੀ ਟੀਮ ਅਤੇ ਪੰਜਾਬ ਪੁਲਸ ਦੇ ਜਵਾਨਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਰੈਸਕਿਊ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। 3 ਘੰਟੇ ਬਾਅਦ ਪੰਜੇ ਮਜ਼ਦੂਰਾਂ ਨੂੰ ਖੂਹ ਵਿਚੋਂ ਬਾਹਰ ਕੱਢ ਲਿਆ, ਜਿਨ੍ਹਾਂ ਵਿਚੋਂ 3 ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ, ਜਦਕਿ 2 ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਨੇ ਸਾਰੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਸੁਖਬੀਰ ਨੇ ਦਿੱਤੀ ਚਿਤਾਵਨੀ ਲਾਡੀ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਨਾ ਕਰਨ
NEXT STORY