ਫਿਰੋਜ਼ਪੁਰ(ਮਲਹੋਤਰਾ, ਹਰਚਰਨ, ਬਿੱਟੂ, ਹੈਪੀ, ਰੰਮੀ ਗਿੱਲ)–ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ 2 ਮੁੰਡਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਥੇ ਦੱਸਣਾ ਜ਼ਰੂਰੀ ਹੈ ਕਿ ਮ੍ਰਿਤਕਾਂ ’ਚੋਂ ਇਕ ਉਸ ਅੌਰਤ ਦਾ ਲਡ਼ਕਾ ਹੈ, ਜਿਸ ਨੂੰ ਥਾਣਾ ਘੱਲਖੁਰਦ ਪੁਲਸ ਨੇ 900 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਕੇ ਉਸ ਖਿਲਾਫ ਪਰਚਾ ਦਰਜ ਕੀਤਾ ਸੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਔਰਤ ਮਨਜੀਤ ਕੌਰ ਦਾ ਪੁੱਤਰ ਸੁਖਦੇਵ ਸਿੰਘ, 30 ਸਾਲ, ਨਸ਼ਾ ਕਰਨ ਦਾ ਆਦੀ ਸੀ ਤੇ ਆਪਣੀ ਮਾਂ ਨਾਲ ਮਿਲ ਕੇ ਨਸ਼ੇ ਵਾਲੇ ਪਦਾਰਥ ਵੇਚਣ ਦਾ ਕੰਮ ਕਰਦਾ ਸੀ। ਅੱਜ ਸੁਖਦੇਵ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਦਕਿ ਦੂਜਾ ਮਾਮਲਾ ਪਿੰਡ ਝੋਕ ਹਰੀਹਰ ਦਾ ਹੈ। 23 ਸਾਲ ਦਾ ਲਡ਼ਕਾ ਰਿੰਕੂ, ਜੋ ਦਿਹਾਡ਼ੀ ਮਜ਼ਦੂਰੀ ਕਰਦਾ ਸੀ, ਸੂਤਰਾਂ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਉਹ ਨਸ਼ਾ ਕਰਨ ਦਾ ਆਦੀ ਹੋ ਚੁੱਕਾ ਸੀ। ਅੱਜ ਨਸ਼ੇ ਦੀ ਓਵਰਡੋਜ਼ ਨੇ ਉਸ ਦੀ ਜਾਨ ਲੈ ਲਈ।
NRI ਬਣ ਕੇ ਆਏ ਜੋਡ਼ੇ ਨੇ ਲਗਾਈ 10,500 ਦੀ ਠੱਗੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY