ਖਰੜ (ਰਣਬੀਰ) : ਪੁਰਾਣੀ ਬਸੀ ਰੋਡ ’ਤੇ ਸਥਿਤ ਪਿੰਡ ਚੋਲਟਾ ਕਲਾਂ ਨੇੜੇ ਕਰੰਟ ਲੱਗਣ ਕਾਰਨ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਸਦਰ ਪੁਲਸ ਨੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਤਫਤੀਸ਼ੀ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ (ਬੀਤਿਆ) ਬਿਹਾਰ ਨਾਲ ਸਬੰਧਿਤ ਭਿੱਖਰ ਦਾਸ ਪੁੱਤਰ ਜਮੁਨਾ ਦਾਸ (46), ਜੋ ਖਰੜ ਦੇ ਭਗਤ ਘਾਟ ਨੇੜੇ ਰਹਿ ਰਿਹਾ ਸੀ, ਮਿਹਨਤ ਮਜ਼ਦੂਰੀ ਕਰਦਾ ਸੀ। ਉਹ ਉਕਤ ਪਿੰਡ ਨੇੜੇ ਸਥਿਤ ਇਕ ਪੈਟਰੋਲ ਪੰਪ ’ਤੇ ਬਾਕੀ ਲੇਬਰ ਨਾਲ ਤੇਲ ਦਾ ਟੈਂਕਰ ਜ਼ਮੀਨ ’ਚ ਦਬਾਉਣ ਦਾ ਕੰਮ ਕਰ ਰਿਹਾ ਸੀ ਕਿ ਉਸ ਵਲੋਂ ਫੜ੍ਹੀ ਪਾਈਪ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਕਾਰਨ ਉਹ ਕਰੰਟ ਦੀ ਲਪੇਟ ’ਚ ਆ ਗਿਆ ਤੇ ਉਸਦੀ ਮੌਤ ਹੋ ਗਈ।
ਕਿਸਾਨਾ ਲਈ ਮਿਸਾਲ ਬਣਿਆ ਬਠਿੰਡਾ ਦਾ ਕਿਸਾਨ ਦਰਸ਼ਨ ਸਿੰਘ, 13 ਸਾਲਾਂ ਤੋਂ ਇਸ ਤਰ੍ਹਾਂ ਵਾਤਾਵਰਨ ਦੀ ਕਰ ਰਿਹਾ ਸੇਵਾ
NEXT STORY