ਚੰਡੀਗੜ੍ਹ (ਅੰਕੁਰ): ਪੰਜਾਬ ਸਰਕਾਰ ਸੂਬੇ ’ਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਤੇ ਫ਼ਸਲੀ ਵਿਭਿੰਨਤਾ ਲਿਆਉਣ ਲਈ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ’ਤੇ ਫ਼ਲਦਾਰ ਪੌਦਿਆਂ ਦੇ ਬਾਗ ਲਾਵੇਗੀ। ਇਸੇ ਅਧੀਨ ਬਾਗ਼ਬਾਨੀ ਮੰਤਰੀ ਮਹਿੰਦਰ ਭਗਤ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਸਾਂਝੇ ਤੌਰ ’ਤੇ ਚੰਡੀਗੜ੍ਹ ਵਿਖੇ ‘ਆਪਣਾ ਪਿੰਡ, ਆਪਣਾ ਬਾਗ਼’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਬਾਗ਼ਬਾਨੀ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਆਪਸੀ ਸਹਿਯੋਗ ਨਾਲ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ
‘ਆਪਣਾ ਪਿੰਡ, ਆਪਣਾ ਬਾਗ਼’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਸੂਬੇ ਨੂੰ ਰੰਗਲਾ ਪੰਜਾਬ ਤੇ ਹਰਿਆ-ਭਰਿਆ ਪੰਜਾਬ ਬਣਾਉਣਾ ਹੈ। ਇਸੇ ਮੰਤਵ ਤਹਿਤ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਾਜੈਕਟ ਅਧੀਨ ਲਾਏ ਜਾਣ ਵਾਲੇ ਬਾਗ਼ਾਂ ਦਾ ਰੱਖ-ਰਖਾਅ ਦਾ ਕੰਮ ਪਹਿਲੇ 3 ਸਾਲ ਮਗਨਰੇਗਾ ਵੱਲੋਂ ਕੀਤਾ ਜਾਵੇਗਾ। ਇਸ ਨਾਲ ਮਗਨਰੇਗਾ ਅਧੀਨ ਕੰਮ ਕਰਦੇ ਕਾਮਿਆਂ ਦੇ ਰੋਜ਼ਗਾਰ ’ਚ ਹੋਰ ਵਾਧਾ ਹੋਵੇਗਾ। 3 ਸਾਲਾਂ ਬਾਅਦ ਇਹ ਬਾਗ਼ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਜਾਣਗੇ। ਉਸ ਉਪਰੰਤ ਇਨ੍ਹਾਂ ਬਾਗ਼ਾਂ ਤੋਂ ਹੋਣ ਵਾਲੀ ਆਮਦਨ ਜ਼ਮੀਨ ਨਾਲ ਸਬੰਧਤ ਪੰਚਾਇਤ ਨੂੰ ਜਾਵੇਗੀ, ਜੋ ਪਿੰਡਾਂ ਦੇ ਵਿਕਾਸ ’ਤੇ ਖ਼ਰਚ ਕੀਤੀ ਜਾਵੇਗੀ । ਇਨ੍ਹਾਂ ਬਾਗ਼ਾਂ ਤੋਂ ਪ੍ਰਾਪਤ ਹੋਣ ਵਾਲੇ ਫ਼ਲਾਂ ਦੀ ਪ੍ਰੋਸੈਸਿੰਗ ਨਾਲ ਸਵੈ-ਸਹਾਇਤਾ ਗਰੁੱਪਾਂ ਦੀ ਆਮਦਨ ’ਚ ਵੀ ਵਾਧਾ ਹੋਵੇਗਾ ।
ਇਸ ਮੁਹਿੰਮ ਦੇ ਪਹਿਲੇ ਪੜਾਅ ’ਚ ਸੂਬੇ ਦੇ 9 ਜ਼ਿਲਿਆਂ ਦੀਆਂ ਪੰਚਾਇਤੀ ਜ਼ਮੀਨਾਂ ’ਤੇ 65 ਏਕੜ ’ਚ ਬਾਗ਼ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲੇ ਪੜਾਅ ’ਚ ਜ਼ਿਲਾ ਗੁਰਦਾਸਪੁਰ ’ਚ 5 ਏਕੜ ਜ਼ਮੀਨ ’ਤੇ ਬਾਗ਼ ਲਾਏ ਜਾਣਗੇ। ਇਸੇ ਤਰ੍ਹਾਂ ਹੁਸ਼ਿਆਰਪੁਰ ’ਚ 22 ਏਕੜ, ਜਲੰਧਰ ’ਚ 2.5 ਏਕੜ, ਲੁਧਿਆਣਾ ’ਚ 5 ਏਕੜ, ਪਠਾਨਕੋਟ ’ਚ 15 ਏਕੜ, ਅੰਮ੍ਰਿਤਸਰ ’ਚ 2 ਏਕੜ, ਕਪੂਰਥਲਾ ’ਚ 4 ਏਕੜ, ਬਠਿੰਡਾ ’ਚ 6 ਏਕੜ ਤੇ ਮਾਲੇਰਕੋਟਲਾ ’ਚ 4 ਏਕੜ ਪੰਚਾਇਤੀ ਜ਼ਮੀਨਾਂ ’ਤੇ ਬਾਗ਼ ਲਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਗਤ ਵੱਲੋਂ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - Big Breaking: ਭਾਜਪਾ ਆਗੂ ਸੁਸ਼ੀਲ ਰਿੰਕੂ ਤੇ ਕੇ.ਡੀ. ਭੰਡਾਰੀ ਗ੍ਰਿਫ਼ਤਾਰ!
ਇਸ ਮੌਕੇ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਅਜੀਤ ਬਾਲਾਜੀ ਜੋਸ਼ੀ, ਖੇਤੀਬਾੜੀ ਕਮਿਸ਼ਨਰ ਬਬੀਤਾ, ਡਾਇਰੈਕਟਰ ਬਾਗ਼ਬਾਨੀ ਸ਼ੈਲਿੰਦਰ ਕੌਰ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤਾਂ ਓਮਾ ਸ਼ੰਕਰ ਗੁਪਤਾ, ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਡਾ. ਸ਼ੇਨਾ ਅਗਰਵਾਲ, ਮੁੱਖ ਭੂਮੀਪਾਲ ਮਹਿੰਦਰ ਸਿੰਘ ਸੈਣੀ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਜਾਰੀ ਕੀਤੇ ਵਿਸ਼ੇਸ਼ ਹੁਕਮ
NEXT STORY