ਬਟਾਲਾ, (ਸੈਂਡੀ)- ਅੱਜ ਦੇਰ ਸ਼ਾਮ ਬਟਾਲਾ-ਕਾਹਨੂੰਵਾਨ ਰੋਡ 'ਤੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਪੰਜਾਬ ਪੁਲਸ ਦੇ ਹੌਲਦਾਰ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਸੇਖਵਾਂ ਦੇ ਏ. ਐੱਸ. ਆਈ. ਦੀਦਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਸੇਖਵਾਂ, ਜੋ ਪੰਜਾਬ ਪੁਲਸ ਵਿਚ ਹੌਲਦਾਰ ਹੈ, ਬਟਾਲਾ ਤੋਂ ਡਿਊਟੀ ਕਰ ਕੇ ਆਪਣੇ ਘਰ ਮੋਪੇਡ 'ਤੇ ਵਾਪਸ ਜਾ ਰਿਹਾ ਸੀ ਕਿ ਅੱਡਾ ਪੈਰੋਸ਼ਾਹ ਕੋਲ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਲਿਡ ਵੇਸਟ ਪਲਾਂਟ ਤੋਂ ਬਾਅਦ ਗ੍ਰੀਨ ਵੇਸਟ ਪਲਾਂਟ ਨੂੰ ਲੈ ਕੇ ਵਿਵਾਦ
NEXT STORY