ਜਲੰਧਰ, (ਗੁਲਸ਼ਨ)- ਐਤਵਾਰ ਸਵੇਰੇ ਟਾਂਡਾ ਫਾਟਕ ’ਤੇ ਟਰੇਨ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਰੇਲ ਲਾਈਨਾਂ ਪਾਰ ਕਰ ਰਿਹਾ ਸੀ ਤੇ ਦੂਜੇ ਪਾਸਿਓਂ ਸੱਚਖੰਡ ਐਕਸਪ੍ਰੈੱਸ ਟਰੇਨ ਆ ਰਹੀ ਸੀ। ਟਰੇਨ ਦੇ ਡਰਾਈਵਰ ਨੇ ਹਾਰਨ ਵਜਾਉਂਦੇ ਹੋਏ ਐਮਰਜੈਂਸੀ ਬਰੇਕ ਵੀ ਲਗਾਈ। ਇਸ ਦੌਰਾਨ ਨੌਜਵਾਨ ਨੇ ਵੀ ਰੇਲ ਲਾਈਨਾਂ ਤੋਂ ਹਟਣ ਦੀ ਕੋਸ਼ਿਸ਼ ਕੀਤੀ ਪਰ ਟਰੇਨ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਉਹ ਟਰੇਨ ਨਾਲ ਟਕਰਾ ਗਿਆ। ਸਿਰ ’ਤੇ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ 72 ਘੰਟਿਅਾਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।
ਹਵਾਈ ਫਾਇਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ਾਂ ’ਚ 14 ਨਾਮਜ਼ਦ
NEXT STORY