ਬਟਾਲਾ (ਸੈਂਡੀ/ਕਲਸੀ) - 'ਵਾਹ ਨੀ ਕੈਪਟਨ ਸਰਕਾਰੇ, ਤੇਰੇ ਵੀ ਨੇ ਰੰਗ ਨਿਆਰੇ', 'ਵੱਧ ਜ਼ਮੀਨਾਂ ਵਾਲਿਆਂ ਨੂੰ ਗਫੇ ਤੇ ਘੱਟ ਜਮੀਨਾਂ ਵਾਲਿਆਂ ਨੂੰ ਧੱਕੇ। ਪੰਜਾਬ ਦੀ ਕੈਪਟਨ ਸਰਕਾਰ ਵਲੋਂ ਛੋਟੇ ਕਿਸਾਨਾਂ ਦੇ ਦੋ ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨ ਦੀਆਂ ਲਿਸਟਾਂ ਨੂੰ ਦੇਖ ਕੇ ਛੋਟੇ ਕਿਸਾਨ ਹੈਰਾਨ ਪ੍ਰੇਸ਼ਾਨ ਹਨ, ਕਿਉਂਕਿ ਲਿਸਟਾ 'ਚ ਕਈ ਵੱਡੇ ਕਿਸਾਨਾਂ ਦੇ ਤਾਂ ਦੋ ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕਰਨ ਦੇ ਨਾਂ ਦਰਜ ਹਨ ਪਰ 2.5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਬਹੁਤੇ ਕਿਸਾਨਾਂ ਦੇ ਨਾਂ ਲਿਸਟਾ 'ਚ ਦਰਜ ਹੀ ਨਹੀਂ ਹਨ। ਜਿਸ ਕਰਕੇ ਛੋਟੇ ਕਿਸਾਨਾਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ 'ਜੱਗਬਾਣੀ' ਨੂੰ ਜਾਣਕਾਰੀ ਦਿੰਦਿਆਂ ਬਲਾਕ ਕਮਿਉਂਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਸੁਖਦੇਵ ਸਿੰਘ ਉਦੋਵਾਲੀ ਤੇ ਜ਼ਿਲਾ ਕਿਸਾਨ ਆਗੂ ਕਾਮਰੇਡ ਬਲਦੇਵ ਸਿੰਘ ਖੈਹਿਰਾ ਨੇ ਦੱਸਿਆਂ ਕਿ ਸਰਕਾਰ ਵੱਲੋਂ ਕਰਜ਼ੇ ਮਾਫ ਵਾਲੀਆਂ ਲਿਸਟਾਂ ਅੰਗਰੇਜ਼ੀ ਭਾਸ਼ਾ 'ਚ ਲਗਾਈਆਂ ਹਨ ਤੇ ਪੰਜਾਬੀ ਮਾਤ ਭਾਸ਼ਾ ਨਾਲ ਵਿਤਕਰਾ ਕੀਤਾ ਹੈ। ਕਿਉਂਕਿ ਅੰਗ੍ਰੇਜੀ 'ਚ ਲੱਗੀਆਂ ਲਿਸਟਾਂ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਨਹੀਂ ਪੜ੍ਹ ਸਕਦੇ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਕੋਲੋਂ ਆਪਣੇ ਹੱਕ ਲੈਣ ਲਈ ਇਕਜੁੱਟ ਹੋਣ ਤੇ ਵੱਡੇ ਸ਼ੰਘਰਸ ਤਿਆਰ ਰਹਿਣ ਤਾਂ ਜੋ ਚੋਣਾ ਦੌਰਾਨ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਇਆ ਜਾ ਸਕੇ। ਇਸ ਮੌਕੇ ਕਾਮਰੇਡ ਮਨਜੀਤ ਸਿੰਘ ਰਾਉਂਵਾਲ, ਕਾਮਰੇਡ ਕਰਮ ਸਿੰਘ, ਨਰਿੰਦਰ ਸਿੰਘ, ਸਵਿੰਦਰ ਸਿੰਘ, ਗੁਰਬਖ਼ਸ ਸਿੰਘ, ਅਵਤਾਰ ਸਿੰਘ, ਲਖਬੀਰ ਸਿੰਘ, ਬਲਜੀਤ ਸਿੰਘ, ਗਿਆਨ ਸਿੰਘ, ਗੁਰਦੀਪ ਸਿੰਘ, ਪਲਵਿੰਦਰ ਸਿੰਘ, ਜੋਗਿੰਦਰ ਸਿੰਘ, ਚਰਨ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਨਿਸਾਨ ਸਿੰਘ ਸਮੇਤ ਕਿਸਾਨ ਹਾਜ਼ਰ ਸਨ।
ਕਾਂਗਰਸੀ ਆਗੂ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਨਾਰਾਜ਼ਗੀ ਜਤਾਈ
NEXT STORY