ਚੰਡੀਗੜ੍ਹ (ਟੱਕਰ) : ਕਿਸਾਨੀ ਅੰਦੋਲਨ ਤੋਂ ਬਾਅਦ ਨੌਜਵਾਨਾਂ ਲਈ ਚਰਚਿਤ ਚਿਹਰਾ ਬਣਿਆ ਦੀਪ ਸਿੱਧੂ ਦੀ ਮੌਤ ’ਤੇ ਗੁਰਦੁਆਰਾ ਪ੍ਰਮਸ਼ੇਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਭਾਵੇਂ ਸਾਜ਼ਿਸ਼ ਤਹਿਤ ਕਤਲ ਹੈ ਜਾਂ ਹਾਦਸਾ ਪਰ ਜ਼ਿੰਮੇਵਾਰ ਸਰਕਾਰਾਂ ਦਾ ਮਾੜਾ ਸਿਸਟਮ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਦੀਪ ਸਿੱਧੂ ਨਾਲ ਉਨ੍ਹਾਂ ਦੀ ਵਿਚਾਰਧਾਰਾ ਵੱਖ ਸੀ ਪਰ ਉਸ ਵਿਚ ਇਕ ਖਾਸੀਅਤ ਰਹੀ ਕਿ ਉਹ ਆਖਰੀ ਦਮ ਤੱਕ ਆਪਣੀ ਗੱਲ ਉਤੇ ਸਟੈਂਡ ’ਤੇ ਬਜ਼ਿੱਦ ਰਿਹਾ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੀ ਮੌਤ ’ਤੇ ਲੋਕਾਂ ਨੂੰ ਭਾਰੀ ਦੁੱਖ ਲੱਗਿਆ ਕਿਉਂਕਿ ਉਹ ਸੈਲੇਬ੍ਰਿਟੀ ਚਿਹਰਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਚਰਚਾ ਹੈ ਕਿ ਦੀਪ ਸਿੱਧੂ ਦਾ ਹਾਦਸਾ ਕਰਵਾਇਆ ਗਿਆ ਜਾਂ ਕੁਦਰਤੀ ਹੋਇਆ ਪਰ ਦੋਵਾਂ ਹੀ ਗੱਲਾਂ ਪਿੱਛੇ ਮਾੜਾ ਸਿਸਟਮ ਤੇ ਸਰਕਾਰਾਂ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੇ ਉਪ ਮੁੱਖ ਮੰਤਰੀ ਵਾਲੇ ਬਿਆਨ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਵੱਡੀ ਗੱਲ
ਉਨ੍ਹਾਂ ਕਿਹਾ ਕਿ ਜੇ ਇਹ ਹਾਦਸਾ ਵੀ ਹੈ ਤਾਂ ਇਸ ਪਿੱਛੇ ਟ੍ਰੈਫਿਕ ਦਾ ਮਾੜਾ ਸਿਸਟਮ ਜ਼ਿੰਮੇਵਾਰ ਹੈ ਕਿਉਂਕਿ ਸਾਡੇ ਦੇਸ਼ ਵਿਚ ਹੀ ਕਿਉਂ ਸੜਕਾਂ ’ਤੇ ਫਿਰਦੇ ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ, ਇੱਥੇ ਹੀ ਸੜਕਾਂ ’ਤੇ ਕਿਉਂ ਲਾਪਰਵਾਹੀ ਨਾਲ ਟਰੱਕ ਅਤੇ ਟਿੱਪਰ ਸੜਕਾਂ ’ਤੇ ਖੜ੍ਹ ਜਾਂਦੇ ਹਨ ਜਦਕਿ ਵਿਦੇਸ਼ਾਂ ਵਿਚ ਉੱਥੇ ਦੀਆਂ ਸਰਕਾਰਾਂ ਵਲੋਂ ਟ੍ਰੈਫਿਕ ਸਿਸਟਮ ਬਹੁਤ ਵਧੀਆ ਹੈ, ਜਿਸ ਕਾਰਨ ਹਾਦਸੇ ਨਾਮਾਤਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਸੜਕੀ ਹਾਦਸੇ ਰੋਕਣ ਲਈ ਸਿਸਟਮ ਸਰਕਾਰਾਂ ਨੇ ਬਣਾਉਣਾ ਹੈ ਤੇ ਸਾਡੇ ਹੀ ਇੱਥੇ ਮਾੜੀਆਂ ਸਰਕਾਰਾਂ ਹਨ, ਜਿਨ੍ਹਾਂ ਨੂੰ ਚੁਣਨ ਵਾਲੇ ਵੀ ਅਸੀਂ ਲੋਕ ਹੀ ਹਾਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ’ਤੇ ਕੁਝ ਲੋਕ ਰੱਬ ਨੂੰ ਉਲਾਂਭਾ ਦਿੰਦੇ ਹਨ ਕਿ ਸਾਡਾ ਯਾਰ ਖੋਹ ਲਿਆ ਪਰ ਰੱਬ ਤਾਂ ਸਾਡੇ ਅੰਦਰ ਹੈ ਅਤੇ ਜੇਕਰ ਅਸੀਂ ਲੋਕਾਂ ਨੇ ਟ੍ਰੈਫਿਕ ਲਈ ਵਧੀਆ ਸਰਕਾਰਾਂ ਤੇ ਸਿਸਟਮ ਚੁਣਿਆ ਹੁੰਦਾ ਤਾਂ ਮਾਵਾਂ ਦੇ ਨੌਜਵਾਨ ਪੁੱਤ ਸੜਕ ਹਾਦਸਿਆਂ ਵਿਚ ਨਾ ਮਰਦੇ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਜਿਸ ਮਾੜੇ ਸਿਸਟਮ ਅਤੇ ਮਾੜੀਆਂ ਸਰਕਾਰਾਂ ਕਾਰਨ ਵਾਪਰੇ ਹਾਦਸਿਆਂ ਵਿਚ ਲੱਖਾਂ ਲੋਕ ਜਾਨ ਗਵਾ ਬੈਠੇ, ਉਸ ਸਿਸਟਮ ਨੇ ਹੀ ਦੀਪ ਸਿੱਧੂ ਦੀ ਜਾਨ ਲਈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਦੀਪ ਸਿੱਧੂ ਦੀ ਮੌਤ ਵੀ ਇਨ੍ਹਾਂ ਕਾਰਨਾਂ ਕਰਕੇ ਹੀ ਹੋਈ ਤੇ ਜੇਕਰ ਹੁਣ ਵੀ ਅਸੀਂ ਸਰਕਾਰਾਂ ਤੇ ਟ੍ਰੈਫਿਕ ਸਿਸਟਮ ਨਾ ਸੁਧਾਰਿਆ ਤਾਂ ਫਿਰ ਕਦੋਂ ਜਾਗਾਂਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦਾ ਆਪਣੀ ਗੱਲ ’ਤੇ ਅੜੇ ਰਹਿਣਾ ਤੇ ਪੱਕਾ ਸਟੈਂਡ ਰੱਖਣ ਕਾਰਨ ਉਹ ਲੋਕਾਂ ਵਿਚ ਪ੍ਰਸਿੱਧ ਹੋਇਆ ਤੇ ਉਨ੍ਹਾਂ ਨੂੰ ਵੀ ਉਸਦੀ ਮੌਤ ’ਤੇ ਗਹਿਰਾ ਦੁੱਖ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਆਮ ਆਦਮੀ ਪਾਰਟੀ ਵਿਚ ਸ਼ਾਮਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
18 ਫਰਵਰੀ ਦੀ ਸ਼ਾਮ ਤੋਂ 20 ਫਰਵਰੀ ਵੋਟਾਂ ਮੁਕੰਮਲ ਹੋਣ ਤੱਕ ਡਰਾਈ-ਡੇਅ ਦਾ ਐਲਾਨ
NEXT STORY