ਲੁਧਿਆਣਾ (ਨਰਿੰਦਰ) : ਇੱਥੇ ਸਿੱਧਵਾਂ ਕਨਾਲ ਨਹਿਰ 'ਚ ਅਚਾਨਕ ਇਕ ਹਿਰਨ ਡਿਗਣ ਕਾਰਨ ਹੜਕੰਪ ਮਚ ਗਿਆ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਗੋਤਾਖੋਰਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਹਿਰਨ ਨੂੰ ਸੁਰੱਖਿਅਤ ਨਹਿਰ 'ਚੋਂ ਬਾਹਰ ਕੱਢਿਆ ਗਿਆ।
ਹਿਰਨ ਦੀ ਜਾਨ ਜ਼ਰੂਰ ਬਚ ਗਈ ਪਰ ਇਸ ਦੌਰਾਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਜਾਨਵਰਾਂ ਦੇ ਹਸਪਤਾਲ ਭੇਜਿਆ ਗਿਆ ਹੈ। ਇਸ ਬਾਰੇ ਇੰਸਪੈਕਟਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਹਿਰਨ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਜਦੋਂ ਉਹ ਫਿੱਟ ਹੋ ਜਾਵੇਗਾ ਤਾਂ ਉਸ ਨੂੰ ਮੱਤੇਵਾਲ ਛੱਡਿਆ ਜਾਵੇਗਾ।
ਪੀਣ ਵਾਲੇ ਪਾਣੀ ਲਈ ਹੋਏ 92 ਕਤਲ, ਦੂਸ਼ਿਤ ਪਾਣੀ ਨੇ ਲਈ 1.75 ਲੋਕਾਂ ਦੀ ਜਾਨ
NEXT STORY