ਫਿਰੋਜ਼ਪੁਰ : ਪੰਜਾਬ ਭਰ 'ਚ ਸਰਪੰਚੀ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਪਿੰਡ ਕੋਠੇ ਕਿਲੀ ਵਾਲੇ 'ਚ ਮਾਂ-ਪੁੱਤ ਹੀ ਸਰਪੰਚੀ ਦੀ ਚੋਣ 'ਚ ਆਹਮੋ-ਸਾਹਮਣੇ ਹੋ ਗਏ। ਇਕੋ ਪਿੰਡ 'ਚ ਇੱਕ ਪਾਸੇ ਮਾਂ ਸਰਪੰਚੀ ਦੀ ਚੋਣ ਲੜ ਰਹੀ ਸੀ ਅਤੇ ਦੂਜੇ ਪਾਸੇ ਪੁੱਤ ਚੋਣ ਲੜ ਰਿਹਾ ਸੀ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ 'ਚ 68 ਫ਼ੀਸਦੀ ਵੋਟਿੰਗ, ਡਿਊਟੀ ਦੌਰਾਨ 2 ਮੌਤਾਂ, ਜਾਣੋ ਕਿੱਥੇ ਕੀ ਹੋਇਆ (ਤਸਵੀਰਾਂ)
ਇਸ ਚੋਣ ਦੌਰਾਨ ਅਖ਼ੀਰ 'ਚ ਮਾਂ ਦੀ ਜਿੱਤ ਹੋਈ। ਉਹ ਆਪਣੇ ਹੀ ਪੁੱਤਰ ਨੂੰ 24 ਵੋਟਾਂ ਨਾਲ ਹਰਾ ਕੇ ਪਿੰਡ ਦੀ ਸਰਪੰਚ ਬਣ ਗਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ 5 ਉਮੀਦਵਾਰ ਅਯੋਗ ਕਰਾਰ, ਜਾਣੋ ਕਾਰਨ
ਜਾਣਕਾਰੀ ਦਿੰਦਿਆਂ ਮਾਤਾ ਸੁਮਿੱਤਰਾ ਬੀਬੀ ਨੇ ਦੱਸਿਆ ਕਿ ਸ਼ਰੀਕਾਂ ਨੇ ਉਸਦੇ ਪੁੱਤਰ ਨੂੰ ਚੁੱਕ-ਚੁਕਾ ਕੇ ਉਸਦੇ ਖ਼ਿਲਾਫ਼ ਵੋਟਾਂ 'ਚ ਖੜ੍ਹਾ ਕਰ ਦਿੱਤਾ ਉਹ ਕਦੇ ਨਹੀਂ ਚਾਹੁੰਦੀ ਸੀ ਕਿ ਉਸਦੇ ਘਰ 'ਚ ਇਹ ਪਾੜ ਪਵੇ ਪਰ ਸ਼ਰੀਕਾਂ ਨੇ ਕੋਈ ਕਸਰ ਨਹੀਂ ਛੱਡੀ ਅਤੇ ਉਹ ਆਹਮੋ-ਸਾਹਮਣੇ ਚੋਣ ਲੜੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਲੀਜਾਗਰਾਂ ’ਚ ਨੌਜਵਾਨ ’ਤੇ ਚਾਕੂ ਨਾਲ ਹਮਲਾ
NEXT STORY