ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ) : ਆਲ ਇੰਡੀਆ ਮੈਡੀਕਲ ਪ੍ਰੈਕਟੀਸਨਰਜ ਫੈਡਰੇਸ਼ਨ (ਏ. ਆਈ. ਐਮ. ਪੀ. ਐਫ.) ਦੇ ਝੰਡੇ ਹੇਠ ਮਿਤੀ 10 ਦਸੰਬਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਐੱਨ. ਐੱਮ. ਸੀ. ਬਿੱਲ ਦੇ ਵਿਰੋਧ 'ਚ ਹਿੰਦੋਸਤਾਨ ਪੱਧਰੀ ਇਕ ਰੈਲੀ ਕੀਤੀ ਜਾ ਰਹੀ ਹੈ। ਜਿਸ 'ਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ-295 ਵੀ ਸਾਮਲ ਹੈ। ਰੈਲੀ ਦੀ ਤਿਆਰੀ ਦੇ ਸਬੰਧ 'ਚ ਜ਼ਿਲਾ ਬਰਨਾਲਾ ਦੇ ਪ੍ਰੈਕਟੀਸਨਰਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਕੁਕੂ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ ਵਿਸ਼ੇਸ਼ ਤੌਰ 'ਤੇ ਸਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੁਲਵੰਤ ਰਾਏ ਪੰਡੋਰੀ , ਅਮਰਜੀਤ ਸਿੰਘ ਕੁਕੂ, ਬੇਅੰਤ ਸਿੰਘ, ਜੱਗਾ ਸਿਂੰਘ ਮੌੜ , ਅਮਰਜੀਤ ਸਿਂੰਘ ਕਾਲਸ, ਰਣਜੀਤ ਸਿੰਘ ਕਾਹਨੇਕੇ, ਲਾਭ ਸਿੰਘ ਮੰਡੇਰ, ਮੋਹਨ ਲਾਲ ਨੇ ਕਿਹਾ ਕਿ ਆਜ਼ਾਦੀ ਦੇ 72 ਸਾਲ ਬੀਤ ਜਾਣ ਬਾਅਦ ਵੀ ਸਰਕਾਰ ਇਥੋਂ ਦੀ ਆਬਾਦੀ ਦੇ ਇਕ ਵੱਡੇ ਹਿੱਸੇ ਤੱਕ ਸਿਹਤ ਸੇਵਾਵਾਂ ਪਹੁੰਚਾਉਣ 'ਚ ਨਾਕਾਮ ਰਹੀ ਹੈ। ਸਰਕਾਰੀ ਸਿਹਤ ਸੇਵਾਵਾਂ ਤੋਂ ਵਾਂਝੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਇਹ ਮੈਡੀਕਲ ਪ੍ਰੈਕਟੀਸ਼ਨਰ ਹੀ 24 ਘੰਟੇ ਸੌਖੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦੇ ਆ ਰਹੇ ਹਨ। ਇਹ ਮਸਲਾ ਇਕ ਸਮਾਜਕ ਮਸਲਾ ਬਣਦਾ ਹੈ , ਇਸ ਮਸਲੇ ਦੇ ਹੱਲ ਬਾਰੇ ਸਮੇਂ-ਸਮੇਂ ਸਰਕਾਰ ਨਾਲ ਗੱਲਬਾਤ ਹੁੰਦੀ ਰਹੀ ਹੈ ਪਰ ਹਰ ਵਾਰ ਸਰਕਾਰ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ 'ਤੇ ਚਲਦੀ ਹੋਈ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਤੋਂ ਕੰਨੀ ਕਤਰਾਉਂਦੀ ਰਹੀ ਹੈ ।
ਉਨ੍ਹਾਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਅਤੇ ਸਮੂਹ ਇਸ ਕਿਤੇ ਨਾਲ ਸਬੰਧਤ ਮੈਡੀਕਲ ਪ੍ਰੈਕਟੀਸਨਰਾਂ ਨੂੰ ਅਪੀਲ ਕੀਤੀ ਕਿ ਆਓ 10 ਦਸੰਬਰ ਨੂੰ ਹੱਕ ਸੱਚ ਇਨਸਾਫ ਲਈ ਦਿਲੀ ਵਲ ਕੂਚ ਕਰੀਏ। ਇਸ ਮੀਟਿੰਗ ਨੂੰ ਰਣਜੀਤ ਸਿਂਘ ਸੋਹੀ, ਸੁਦਾਗਰ ਸਿਂੰਘ ਭਿਤਨਾ, ਦਰਸਨ ਕੁਮਾਰ ਢਿਲਵਾਂ, ਬਲਦੇਵ ਸਿੰਘ ਬਿਲੂ, ਦਰਬਾਰ ਸਿਂਘ, ਅਮਰਜੀਤ ਸਿਂਘ ਮਹਿਲਕਲਾਂ, ਬਲਦੇਵ ਸਿਂੰਘ ਧਨੇਰ , ਕੇਵਲ ਕ੍ਰਿਸਨ, ਸਤ ਪਾਲ ਸ਼ਰਮਾ ਖੁਡੀ, ਦਵਿੰਦਰ ਕੁਮਾਰ ਬਰਨਾਲਾ ਅਤੇ ਬਲਦੇਵ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ।
6 ਮਹੀਨਿਆਂ ਤੋਂ ਕੁਵੈਤ 'ਚ ਲਾਪਤਾ ਨੌਜਵਾਨ, ਆਖਰੀ ਵਾਰ ਫੋਨ 'ਤੇ ਕਹੀ ਸੀ ਇਹ ਗੱਲ
NEXT STORY