ਚੰਡੀਗੜ੍ਹ : ਭਾਰਤੀ ਰੇਲਵੇ ਦਿੱਲੀ-ਚੰਡੀਗੜ੍ਹ ਰੇਲ ਮਾਰਗ ਦੀ 245 ਕਿਲੋਮੀਟਰ ਦੀ ਦੂਰੀ ਸਿਰਫ 2 ਘੰਟਿਆਂ 'ਚ ਤੈਅ ਕਰਨ ਦਾ ਟੀਚਾ ਜਲਦੀ ਹੀ ਹਾਸਲ ਕਰਨ ਲਈ ਸਪੀਡ ਨਾਲ ਕੰਮ ਕਰ ਰਿਹਾ ਹੈ। ਉੱਤਰੀ ਭਾਰਤ ਦੇ ਸਭ ਤੋਂ ਬਿਜ਼ੀ ਮਾਰਗਾਂ 'ਚ ਸ਼ਾਮਲ ਦਿੱਲੀ-ਚੰਡੀਗੜ੍ਹ ਰੇਲ ਮਾਰਗ 'ਤੇ ਪਹਿਲੀ ਸੈਮੀ ਹਾਈ ਸਪੀਡ ਟਰੇਨ ਚਲਾਈ ਜਾਵੇਗੀ।
ਸਰਕਾਰੀ ਆਵਾਜ਼ਾਈ 'ਤੇ ਫਰਾਂਸ ਦੀ ਮਦਦ ਨਾਲ ਵੱਧ ਤੋਂ ਵੱਧ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨ ਚਲਾਉਣ ਦੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੈ। ਮੌਜੂਦਾ ਦਿੱਲੀ-ਚੰਡੀਗੜ੍ਹ ਰੇਲ ਮਾਰਗ 'ਚ ਕਰੀਬ 10 ਵੱਡੇ ਮੋੜ ਹਨ, ਜੋ 32 ਕਿਲੋਮੀਟਰ ਦੇ ਮਾਰਗ 'ਚ ਹਨ। ਰੇਲਵੇ ਮੁਤਾਬਕ ਦਿੱਲੀ-ਚੰਡੀਗੜ੍ਹ ਸੈਮੀ ਹਾਈ ਸਪੀਡ ਕਾਰੀਡੋਰ 'ਚ ਕਈ ਮੋੜਾਂ ਨੂੰ ਸਿੱਧਾ ਕਰਨ ਲਈ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ ਅਤੇ ਇਸ ਦੀ ਬਜਾਏ ਰਫਤਾਰ ਹੌਲੀ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।
ਬਿਆਸ ਨਦੀ 'ਚ ਨਹਾਉਣ ਗਏ 2 ਨੌਜਵਾਨਾਂ 'ਚੋਂ ਇਕ ਡੁੱਬਿਆ
NEXT STORY