ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬਲਾਕ ਟਾਂਡਾ ਦੇ ਪਿੰਡ ਘੋੜੇਵਾਹਾ ਨਾਲ ਸੰਬੰਧਿਤ ਨੈਨਾ ਸ਼ਾਹੀ ਨੇ ਦਿੱਲੀ 'ਚ ਹੋਏ 'ਦੇਲੀਵੁਡ ਮਿਸ ਇੰਡੀਆ' ਸੁੰਦਰਤਾ ਮੁਕਾਬਲਿਆਂ 'ਚ ਮਿਸ ਇੰਡੀਆ ਪੰਜਾਬ ਸਟੇਟ ਟਾਈਟਲ ਦਾ ਖਿਤਾਬ ਜਿੱਤ ਕੇ ਜ਼ਿਲਾ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ ਹੈ। ਲਖਵੀਰ ਸਿੰਘ ਸ਼ਾਹੀ ਅਤੇ ਮਿਸ਼ੂ ਸੈਣੀ ਦੀ ਹੋਣਹਾਰ ਸਪੁੱਤਰੀ ਨੇ ਦਿੱਲੀ 'ਚ ਪ੍ਰਬੰਧਕਾਂ ਵਿਨੋਦ ਅਹਿਲਾਵਤ ਅਤੇ ਓਨਮ ਅਹਿਲਾਵਤ ਦੀ ਅਗਵਾਈ 'ਚ ਕਰਵਾਏ ਗਏ ਇਸ ਕੌਮੀ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨੈਨਾ ਨੇ ਅਨੇਕਾਂ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਇਸ ਖਿਤਾਬ ਦੇ ਨਾਲ-ਨਾਲ ਪਰਫੈਕਟ ਮਾਡਲਿੰਗ ਫੇਸ ਦੀ ਕੈਟੇਗਰੀ 'ਚ ਵੀ ਪਹਿਲਾ ਸਥਾਨ ਹਾਸਲ ਕੀਤਾ।

ਇਸ ਜਿੱਤ ਤੋਂ ਬਾਅਦ ਆਪਣੇ ਪਿੰਡ ਪਹੁੰਚੀ ਨੈਨਾ ਨੇ ਆਪਣੇ ਮਾਤਾ-ਪਿਤਾ, ਭੈਣ ਜੋਤੀ ਸ਼ਾਹੀ ਅਤੇ ਭਰਾ ਪਰਮਿੰਦਰ ਸ਼ਾਹੀ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹ ਪਬਲਿਕ ਖਾਲਸਾ ਕਾਲਜ ਕੰਧਾਲਾ ਜੱਟਾਂ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਹੁਣ ਮਾਡਲਿੰਗ ਅਤੇ ਫ਼ਿਲਮੀ ਕਰੀਅਰ ਬਣਾਉਣ ਲਈ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਸਫਲਤਾ ਨਾਲ ਉਸ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ। ਨੈਨਾ ਨੂੰ ਮਿਲੇ ਇਸ ਖਿਤਾਬ ਲਈ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੜ੍ਹ ਦਾ ਕਹਿਰ ਜਾਰੀ, ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
NEXT STORY