ਦਸੂਹਾ, (ਝਾਵਰ)— ਆਲ ਕੇਡਰਜ਼ ਪੀ. ਐੱਸ. ਈ. ਬੀ. ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਇਕ ਮੀਟਿੰਗ ਬਾਬਾ ਬਰਫਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐੱਮ. ਜੋਤੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ 'ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਮੰਗਾਂ ਨਾ ਮੰਨਣ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜੈਦੇਵ ਰਿਸ਼ੀ ਨੇ ਕਿਹਾ ਕਿ ਸਟੇਟ ਬਾਡੀਜ਼ ਵੱਲੋਂ ਜੋ ਪਟਿਆਲਾ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ, ਉਸ ਵਿਚ ਦਸੂਹਾ ਤੋਂ ਵੀ ਪੈਨਸ਼ਨਰਜ਼ ਵਧ- ਚੜ੍ਹ ਕੇ ਭਾਗ ਲੈਣਗੇ।
ਇਹ ਵੀ ਸਨ ਹਾਜ਼ਰ : ਡੀ. ਐੱਨ. ਮੱਲ੍ਹੀ, ਹਰਪ੍ਰੀਤ ਸਿੰਘ, ਕੇ. ਕੇ. ਸ਼ਰਮਾ, ਜੋਗਿੰਦਰ ਸਿੰਘ, ਰੂਪ ਸਿੰਘ, ਮੋਹਨ ਸਿੰਘ, ਗੁਰਮੇਲ ਸਿੰਘ, ਰਾਮ ਸਰੂਪ, ਉਂਕਾਰ ਨਾਥ, ਜਸਦੇਵ ਸਿੰਘ, ਤੁਲਸੀ ਦਾਸ, ਮਹਿੰਦਰ ਸਿੰਘ, ਹਜ਼ਾਰਾ ਰਾਮ, ਬਲਦੇਵ ਸਿੰਘ, ਹਰਭਜਨ ਸਿੰਘ, ਰਾਮ ਆਸਰਾ, ਕਸ਼ਮੀਰ ਸਿੰਘ, ਸੁਭਾਸ਼ ਚੰਦ ਆਦਿ।
ਕੀ ਹਨ ਮੰਗਾਂ
- ਪੈਨਸ਼ਨਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇ।
- 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ।
- 22 ਮਹੀਨਿਆਂ ਦਾ ਬਕਾਇਆ ਡੀ. ਏ. ਦਿੱਤਾ ਜਾਵੇ।
- ਮੈਡੀਕਲ ਭੱਤਾ 2500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।
- 1.1.2017 ਦਾ 4 ਫੀਸਦੀ ਡੀ. ਏ. ਕੇਂਦਰੀ ਪੈਟਰਨ 'ਤੇ ਦਿੱਤਾ ਜਾਵੇ।
ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ 1 ਗ੍ਰਿਫ਼ਤਾਰ
NEXT STORY