ਲੁਧਿਆਣਾ (ਸਹਿਗਲ) : ਮਹਾਨਗਰ ਵਿਚ ਡੇਂਗੂ ਦਾ ਕਹਿਰ ਹੌਲੀ-ਹੌਲੀ ਵਧਦਾ ਜਾ ਰਿਹਾ ਹੈ। ਪਿਛਲੇ ਹਫਤੇ ਜਿੱਥੇ ਵੱਡੇ ਹਸਪਤਾਲਾਂ ਵਿਚ ਗਿਣੇ ਚੁਣੇ ਮਰੀਜ਼ ਸਾਹਮਣੇ ਆ ਰਹੇ ਸਨ, ਹੁਣ ਅਚਾਨਕ ਉਨ੍ਹਾਂ ਦੀ ਗਿਣਤੀ ਵਧ ਗਈ ਹੈ। ਸਿਹਤ ਵਿਭਾਗ ਵਿਚ ਅੱਜ ਡੇਂਗੂ ਦੇ 444 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਦੇ ਮੁਤਾਬਕ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 31 ਮਰੀਜ਼ ਦਾਖਲ ਹਨ, ਜਦੋਂਕਿ ਸਥਿਤੀ ਇਸ ਦੇ ਉਲਟ ਦੱਸੀ ਜਾ ਰਹੀ ਹੈ। ਅੱਜ ਦਯਾਨੰਦ ਹਸਪਤਾਲ ਵਿਚ ਹੀ 25 ਦੇ ਕਰੀਬ ਮਰੀਜ਼ ਭਰਤੀ ਹੋਏ ਦੱਸੇ ਜਾਂਦੇ ਹਨ। ਸਿਹਤ ਵਿਭਾਗ ਵਿਚ ਹਸਪਤਾਲਾਂ ‘ਤੇ ਡੇਂਗੂ ਦੇ ਮਾਮਲਿਆਂ ਨੂੰ ਜਨਤਕ ਕਰਨ ’ਤੇ ਰੋਕ ਲਗਾਈ ਹੋਈ ਹੈ ਅਤੇ ਇਸ ਦੇ ਬਦਲੇ ਹਸਪਤਾਲਾਂ ਨੂੰ ਮਨਮਰਜ਼ੀ ਦੇ ਰੇਟ ਵਸੂਲਣ ਦੇ ਲਈ ਛੋਟ ਦਿੱਤੀ ਗਈ ਹੈ ਜਿਸ ਕਾਰਨ ਨਿਜੀ ਅਤੇ ਕਾਰਪੋਰੇਟ ਹਸਪਤਾਲਾਂ ਵਿਚ ਡੇਂਗੂ ਦੇ ਮਰੀਜ਼ਾਂ ਤੋਂ ਟੈਸਟਾਂ ਅਤੇ ਇਲਾਜ ਦੇ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ, ਜਦੋਂਕਿ ਛੋਟੇ ਹਸਪਤਾਲਾਂ ਅਤੇ ਨਰਸਿੰਗ ਹੋਮ ਦੇ ਰੇਟਾਂ ਵਿਚ ਫਰਕ ਸਾਫ ਨਜ਼ਰ ਆ ਰਿਹਾ ਹੈ।
ਸ਼ਿਕਾਇਤ ਤੋਂ ਕਈ ਦਿਨਾਂ ਬਾਅਦ ਵੀ ਨਹੀਂ ਪੁੱਜ ਰਹੀ ਸਿਹਤ ਵਿਭਾਗ ਦੀ ਟੀਮ
ਸ਼ਹਿਰ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਦੇ ਲਾਰਵਾ ਦੀ ਜਾਂਚ ਅਤੇ ਓਨਮੂਲਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹਾ ਵੀ ਦੇਖਣ ਵਿਚ ਆਇਆ ਹੈ ਕਿ ਸ਼ਿਕਾਇਤਾਂ ਦੇ ਬਾਵਜੂਣ ਸਿਹਤ ਵਿਭਾਗ ਦੀ ਟੀਮ ਕਈ ਦਿਨ ਤੱਕ ਪ੍ਰਭਾਵਿਤ ਇਲਾਕਿਆਂ ਵਿਚ ਪੁੱਜਣ ਵਿਚ ਅਸਫਲ ਰਹਿੰਦੀ ਹੈ। ਅਜਿਹੇ ਵਿਚ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਸਿਹਤ ਵਿਭਾਗ ਜਿੰਨੀ ਮੈਨਪਾਵਰ ਦੇ ਦਾਅਵੇ ਕਰਦਾ ਹੈ, ਉਹ ਉਸ ਦੇ ਕੋਲ ਹੈ ਹੀ ਨਹੀਂ। ਇਸੇ ਹੀ ਤਰ੍ਹਾਂ ਦੀ ਇਕ ਸ਼ਿਕਾਇਤ ਅਮਨ ਪਾਰਕ ਚੂਹੜਪੁਰ ਰੋਡ ਤੋਂ ਸਿਹਤ ਵਿਭਾਗ ਦੇ ਕੋਲ ਤਿੰਨ ਦਿਨ ਪਹਿਲਾਂ ਪੁੱਜੀ ਹੈ ਪਰ ਅਜੇ ਤੱਕ ਡੇਂਗੂ ਦੇ ਲਾਰਵਾ ਦੀ ਜਾਂਚ ਲਈ ਉਥੇ ਕੋਈ ਨਹੀਂ ਪੁੱਜਾ, ਜਦੋਂਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਕਤ ਇਲਾਕੇ ਵਿਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
ਮੰਤਰੀ ਦੇ ਸੀਨੀਅਰ, ਜੂਨੀਅਰ ਦਾ ਸਿਹਤ ਵਿਭਾਗ ’ਤੇ ਦਬਦਬਾ
ਰਾਜ ਦੇ ਕੈਬਨਿਟ ਮੰਤਰੀ ਦਾ ਜੋ ਦਯਾਨੰਦ ਹਸਪਤਾਲ ਵਿਚ ਐੱਮ.ਬੀ.ਬੀ.ਐੱਸ. ਗ੍ਰੈਜੁਏਟ ਹਨ, ਦੇ ਸੀਨੀਅਰ, ਜੂਨੀਅਰ ਰਹਿ ਚੁੱਕੇ ਡਾਕਟਰਾਂ ਦਾ ਸਿਹਤ ਵਿਭਾਗ ’ਤੇ ਕਾਫੀ ਦਬਾਅ ਦੱਸਿਆ ਜਾਂਦਾ ਹੈ ਜਿਸ ਦੇ ਚਲਦੇ ਲੋਕਹਿੱਤ ਦੇ ਕਾਰਜਾਂ ਨੂੰ ਵੀ ਅਣਦੇਖਿਆ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਦਾਮ ਸਰਕਾਰ ਵੱਲੋਂ ਨਿਰਧਾਰਤ ਕੀਤੇ ਜਾਣ ਪਰ ਅਜੇ ਤੱਕ ਅਜਿਹਾ ਸੰਭਵ ਨਹੀਂ ਹੋ ਸਕਿਆ ਹੈ ਜਿਸ ਦਾ ਕਾਰਨ ਲੋਕਾਂ ਦਾ ਡੇਂਗੂ ’ਤੇ ਇਲਾਜ ਦਾ ਖਰਚ ਵਧ ਗਿਆ ਹੈ।
ਹਸਪਤਾਲ ਨਹੀਂ ਕਰ ਰਹੇ ਸਿਹਤ ਵਿਭਾਗ ਦੀ ਪ੍ਰਵਾਹ
ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੇ ਬਾਵਜੂਦ ਡੇਂਗੂ ਦੇ ਹਰ ਮਾਮਲੇ ਦੀ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ। ਹਸਪਤਾਲ ਸਿਹਤ ਵਿਭਾਗ ਦੇ ਨਿਰਦੇਸ਼ਾਂ ’ਤੇ ਧਿਆਨ ਦੇਣ ਦੀ ਬਜਾਏ ਉਸ ਦੀ ਉਲੰਘਣਾ ਕਰ ਰਹੇ ਹਨ ਤੇ ਸਿਹਤ ਵਿਭਾਗ ਨੂੰ ਡੇਂਗੂ ਦੇ ਮਾਮਲਿਆਂ ਦੀ ਰਿਪੋਰਟ ਨਹੀਂ ਭੇਜ ਰਹੇ। ਇਹ ਵੀ ਇਕ ਕਾਰਨ ਹੈ ਕਿ ਸਿਹਤ ਵਿਭਾਗ ਦੇ ਕੋਲ ਪੂਰੀ ਸੂਚਨਾ ਨਹੀਂ ਪੁੱਜ ਰਹੀ ਪਰ ਸਿਹਤ ਵਿਭਾਗ ਵੱਲੋਂ ਜਿੰਨੇ ਮਰੀਜ਼ਾਂ ਦੀ ਸੂਚੀ ਉਸ ਦੇ ਕੋਲ ਪੁੱਜਦੀ ਹੈ , ਉਸ ਵਿਚੋਂ ਕਾਂਟ ਛਾਂਟ ਕੇ ਜ਼ਿਆਦਾਤਰ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੀ ਸੂਚੀ ਵਿਚ ਪਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : NCERT ਨੇ ਬਦਲੀ ਜਮਾਤ 7 ਗਣਿਤ ਦੀ ਕਿਤਾਬ, ਹੁਣ ਬੱਚੇ ਪੜ੍ਹਨਗੇ ਜਿਓਮੈਟਰੀ 'ਚ ਪ੍ਰਾਚੀਨ ਭਾਰਤ ਦੀਆਂ ਪ੍ਰਾਪਤੀਆਂ
ਕਿੰਨੇ ਹਸਪਤਾਲਾਂ ਤੋਂ ਆ ਰਹੀ ਰਿਪੋਰਟ, ਕਰੋ ਜਨਤਕ
ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਤੇ ਨਾਗਰਿਕਾਂ ਦੇ ਮੁਤਾਬਕ ਸਿਹਤ ਵਿਭਾਗ ਨੂੰ ਜਿਨ੍ਹਾਂ ਹਸਪਤਾਲਾਂ ਤੋਂ ਡੇਂਗੂ ਤੇ ਮਾਮਲਿਆਂ ਦੀ ਰਿਪੋਰਟ ਆ ਰਹੀ ਹੈ, ਉਨ੍ਹਾਂ ਦੇ ਨਾਮ ਜਲਤਕ ਕਰਨ ਤਾਂ ਕਿ ਲੋਕਾਂ ਨੂੰ ਪਤਾ ਲਗ ਸਕੇ ਕਿ ਕਿਹੜਾ ਹਸਪਤਾਲ ਡੇਂਗੂ ਸਬੰਧੀ ਰਿਪੋਰਟ ਨਹੀਂ ਕਰ ਰਿਹਾ। ਲੋਕਾਂ ਤੋਂ ਇਲਾਵਾ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਘੱਟ ਮਾਮਲੇ ਰਿਪੋਰਟ ਹੋਣਗੇ ਤਾਂ ਫੋਕਲ ਸਪ੍ਰੇਅ ਅਤੇ ਫੋਗਿੰਗ ਵੀ ਘੱਟ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤੀਬਾੜੀ ਵਿਸਥਾਰ ਅਫਸਰ ਨਾਲ ਹੱਥੋਪਾਈ ਤੇ ਦੁਰਵਿਵਹਾਰ ਦੇ ਦੋਸ਼ 'ਚ ਬੋਪਾਰਾਏ ਕਲਾਂ ਦੇ ਕਿਸਾਨ ਵਿਰੁੱਧ ਮਾਮਲਾ ਦਰਜ
NEXT STORY