ਚੰਡੀਗੜ੍ਹ (ਯੂ. ਐੱਨ. ਆਈ.)—ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਅਗਲੇ 3 ਦਿਨਾਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਜ ਸਵੇਰੇ ਧੁੰਦ ਪੈਣ ਕਾਰਨ ਸੰਗਰੂਰ ਜ਼ਿਲੇ ਵਿਚ ਸੜਕ ਹਾਦਸੇ ਵਿਚ 20 ਮੁਸਾਫਰ ਜ਼ਖਮੀ ਹੋ ਗਏ। ਮੌਸਮ ਕੇਂਦਰ ਅਨੁਸਾਰ ਖੇਤਰ 'ਚ ਅਗਲੇ 24 ਘੰਟਿਆਂ ਦੌਰਾਨ ਠੰਡ ਵਧਣ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਅਗਲੇ 3 ਦਿਨਾਂ ਵਿਚ ਕੁਝ ਇਲਾਕਿਆਂ 'ਚ ਬੜੀ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਸਵੇਰੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ, ਹਿਸਾਰ, ਕਰਨਾਲ ਸਮੇਤ ਕੁਝ ਥਾਵਾਂ 'ਤੇ ਸੰਘਣੀ ਧੁੰਦ ਪਈ।
ਪੰਜਾਬ ਰੋਡਵੇਜ਼ ਦੀ ਇਕ ਬੱਸ ਧੁੰਦ ਕਾਰਨ ਪਟਿਆਲਾ ਨੇੜੇ ਭਵਾਨੀਗੜ੍ਹ ਰੋਡ 'ਤੇ ਇਕ ਕਾਰ ਨੂੰ ਬਚਾਉਣ ਦੇ ਚੱਕਰ 'ਚ ਪੁਲ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿਚ 20 ਮੁਸਾਫਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਖੇਤਰ ਦੀਆਂ ਵਧੇਰੇ ਥਾਵਾਂ 'ਤੇ ਵੀ ਤਾਪਮਾਨ ਆਮ ਨਾਲੋਂ ਘੱਟ ਰਿਹਾ। ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 14, ਅੰਬਾਲਾ 16, ਕਰਨਾਲ ਅਤੇ ਹਿਸਾਰ 'ਚ 14, ਰੋਹਤਕ 17, ਅੰਮ੍ਰਿਤਸਰ ਅਤੇ ਆਦਮਪੁਰ ਦਾ ਸਭ ਤੋਂ ਘੱਟ 12, ਲੁਧਿਆਣਾ ਤੇ ਹਲਵਾਰਾ ਦਾ 13 ਅਤੇ ਪਟਿਆਲਾ ਦਾ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸ਼ਾਮ ਹੁੰਦਿਆਂ ਹੀ ਧੂੰਏਂ ਦੀ ਚਿੱਟੀ ਚਾਦਰ 'ਚ ਲਿਪਟ ਜਾਂਦੈ ਸ਼ਾਹੀ ਸ਼ਹਿਰ
NEXT STORY