ਚੰਡੀਗੜ੍ਹ (ਸ਼ੀਨਾ) : ਮੌਸਮ ’ਚ ਮੰਗਲਵਾਰ ਨੂੰ ਫਿਰ ਤਬਦੀਲੀ ਦਰਜ ਕੀਤੀ ਗਈ। ਸਵੇਰੇ ਮੌਸਮ ਸਾਫ਼ ਹੋਣ ਤੋਂ ਬਾਅਦ ਤੇਜ਼ ਧੁੱਪ ਚਮਕੀ ਅਤੇ 10 ਵਜੇ ਤੱਕ ਤਾਪਮਾਨ 30 ਡਿਗਰੀ ਪਾਰ ਕਰ ਗਿਆ। ਦੁਪਹਿਰ 3 ਵਜੇ ਤੱਕ ਹਲਕੇ ਬੱਦਲ ਛਾ ਗਏ ਪਰ ਸ਼ਾਮ 4 ਵਜੇ ਤੋਂ ਬਾਅਦ ਕਾਲੇ ਬੱਦਲਾਂ ਨਾਲ ਅਸਮਾਨ ਢੱਕ ਗਿਆ। ਸ਼ਾਮ 7 ਵਜੇ ਤੋਂ ਬਾਅਦ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਤੇ ਰਾਤ 8 ਵਜੇ ਤੋਂ ਬਾਅਦ ਕਈ ਇਲਾਕਿਆਂ ’ਚ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ। ਮੌਸਮ ’ਚ ਇਸ ਬਦਲਾਅ ਦੇ ਵਿਚਕਾਰ ਇਕ ਵਾਰ ਫਿਰ 35 ਡਿਗਰੀ ਵੱਲ ਵੱਧ ਰਿਹਾ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਤੋਂ ਵੱਧ ਨਹੀਂ ਰਿਹਾ।
ਇਸੇ ਤਰ੍ਹਾਂ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਵੀ 16.5 ਡਿਗਰੀ ਰਿਹਾ। ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਅਜਿਹਾ ਹੀ ਰਹੇਗਾ। 3 ਅਪ੍ਰੈਲ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ 3-4 ਅਪ੍ਰੈਲ ਨੂੰ ਸ਼ਹਿਰ ’ਚ ਸੰਘਣੇ ਬੱਦਲਾਂ ਤੇ ਤੇਜ਼ ਹਵਾਵਾਂ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਪ੍ਰੈਲ ਦਾ ਪਹਿਲਾ ਹਫ਼ਤਾ ਵੀ ਫਿਲਹਾਲ ਗਰਮੀ ਦੇ ਪ੍ਰਭਾਵ ਤੋਂ ਦੂਰ ਰਹੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਸ਼ੁੱਕਰਵਾਰ-ਸ਼ਨੀਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਕੁੱਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਆਨਲਾਈਨ ਖ਼ਰੀਦਿਆ ਆਈਫੋਨ ਨਿਕਲਿਆ ਖ਼ਰਾਬ, ਰਿਫੰਡ ਨਾ ਦੇਣ ’ਤੇ ਐਮੇਜ਼ਾਨ ਨੂੰ 7 ਹਜ਼ਾਰ ਹਰਜਾਨਾ
NEXT STORY