ਚੰਡੀਗੜ੍ਹ (ਸੁਸ਼ੀਲ, ਸੰਦੀਪ) - ਸੀ. ਬੀ. ਆਈ. ਨੇ ਡਿਪਟੀ ਕੰਜ਼ਰਵੇਟਰ ਆਫ ਫਾਰੈਸਟ ਤੇ ਚੰਡੀਗੜ੍ਹ ਪਲਿਊਸ਼ਨ ਕੰਟ੍ਰੋਲ ਕਮੇਟੀ ਦੇ ਮੈਂਬਰ ਸਕੱਤਰ ਆਈ. ਐੈੱਫ. ਐੱਸ. ਬਰਿੰਦਰ ਚੌਧਰੀ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੋਮਵਾਰ ਰਾਤ ਸੈਕਟਰ-27 ਸਥਿਤ ਉਨ੍ਹਾਂ ਦੇ ਘਰੋਂ ਦਬੋਚਿਆ। ਆਈ. ਐੱਫ. ਐੱਸ. ਬਰਿੰਦਰ ਚੌਧਰੀ 'ਤੇ ਦੋਸ਼ ਹੈ ਕਿ ਉਹ ਚਾਰ ਆਰਾ ਫੈਕਟਰੀਆਂ ਚਲਾਉਣ ਲਈ ਇਜਾਜ਼ਤ ਦੇਣ ਦੇ ਨਾਂ 'ਤੇ ਇਕ ਲੱਖ ਰੁਪਏ ਮੰਗ ਰਹੇ ਸਨ। ਸੀ. ਬੀ. ਆਈ. ਟੀਮ ਨੇ ਚੌਧਰੀ ਦੇ ਘਰੋਂ ਸਰਚ ਦੌਰਾਨ 2 ਲੱਖ ਰੁਪਏ, ਬੈਂਕ ਐਕਾਊਂਟ ਤੇ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਕੀਤੇ। ਸੀ. ਬੀ. ਆਈ. ਨੇ ਰਾਏਪੁਰ ਖੁਰਦ ਸਥਿਤ ਆਰਾ ਫੈਕਟਰੀ ਮਾਲਕ ਰਾਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਚੌਧਰੀ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਸੀ. ਬੀ. ਆਈ. ਅਦਾਲਤ ਨੇ ਚੌਧਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਆਈ. ਟੀ., ਡੀ. ਸੀ. ਅਤੇ ਨਗਰ ਨਿਗਮ ਸਮੇਤ ਅੱਧਾ ਦਰਜਨ ਸਰਕਾਰੀ ਦਫਤਰ ਪੈਟਰੋਲ ਪੰਪਾਂ ਦੇ ਕਰਜ਼ਾਈ
NEXT STORY