ਨੈਸ਼ਨਲ ਡੈਸਕ : ਉਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਇਕ ਫੈਕਟਰੀ 'ਚ ਨਕਲੀ ਨੋਟ ਤਿਆਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਪੁਲਸ ਨੇ ਛਾਪੇਮਾਰੀ ਕਰਕੇ ਇਕ ਨੌਜਵਾਨ ਨੂੰ ਉਸਦੇ ਘਰ 'ਚ ਹੀ ਨਕਲੀ ਨੋਟ ਬਣਾਉਂਦੇ ਹੋਏ ਰੰਗੇ ਹੱਥੀ ਫੜ੍ਹਿਆ ਹੈ। ਪੁਲਸ ਨੇ ਦੋਸ਼ੀ ਕੋਲੋਂ 4.30 ਲੱਖ ਰੁਪਏ ਦੀ ਜਾਅਲੀ ਕਰੰਸੀ, ਨੋਟ ਛਾਪਣ ਵਾਲੀ ਮਸ਼ੀਨ ਅਤੇ ਹੋਰ ਔਜ਼ਾਰ ਬਰਾਮਦ ਕੀਤੇ ਹਨ। ਦੋਸ਼ੀ ਦੀ ਪਹਿਚਾਣ ਗੌਰਵ ਪੁੰਡੀਰ ਵਜੋਂ ਹੋਈ ਹੈ।
ਪੁਲਸ ਅਨੁਸਾਰ 14 ਦਸੰਬਰ 2025 ਨੂੰ ਜੈਪੁਰ 'ਚ ਦੋ ਵਿਅਕਤੀਆਂ ਨੂੰ 2 ਲੱਖ ਰੁਪਏ ਦੇ ਜਾਅਲੀ ਨੋਟਾਂ ਨਾਲ ਫੜ੍ਹਿਆ ਗਿਆ ਸੀ ਜਿਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਯੂ.ਪੀ. ਸਹਾਰਨਪੁਰ ਦੇ ਗੌਰਵ ਪੁੰਡੀਰ ਦੇ ਨਾਮ ਦਾ ਖੁਲਾਸਾ ਹੋਇਆ। ਪੁਲਸ ਨੇ 17 ਦਸੰਬਰ ਦੀ ਰਾਤ ਨੂੰ ਜਦੋਂ ਦੋਸ਼ੀ ਗੌਰਵ ਦੇ ਘਰ ਛਾਪਾ ਮਾਰਿਆ ਤਾਂ ਉਸਦੇ ਘਰ 'ਚ ਨਕਲੀ ਨੋਟਾਂ ਦੀ ਫੈਕਟਰੀ ਦਾ ਪਰਦਾਫਾਸ਼ ਹੋਇਆ।
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਗੌਰਵ ਨੇ ਦੱਸਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਨਕਲੀ ਨੋਟਾਂ ਦਾ ਕਾਰੋਬਾਰ ਕਰ ਰਿਹਾ ਸੀ। ਉਸਨੇ ਦੱਸਿਆ ਕਿ ਉਹ 1 ਲੱਖ ਰੁਪਏ ਦੇ ਬਦਲੇ 3 ਲੱਖ ਰੁਪਏ ਦੇ ਨਕਲੀ ਨੋਟ ਸਪਲਾਈ ਕਰਦਾ ਸੀ ਅਤੇ ਹੁਣ ਤੱਕ ਕਈ ਰਾਜਾਂ 'ਚ ਜਾਅਲੀ ਕਰੰਸੀ ਪਹੁੰਚਾ ਚੁੱਕਾ ਹੈ।
ਪੁਲਸ ਅਨੁਸਾਰ ਦੋਸ਼ੀ ਨੇ ਆਪਣੇ ਘਰ 'ਚ ਹੀ ਲੈਪਟਾਪ, ਪ੍ਰਿੰਟਰ, ਕਟਰ ਮਸ਼ੀਨ, ਪਾਊਡਰ ਅਤੇ ਸਪਰੇਅ ਵਰਗੇ ਔਜ਼ਾਰ ਰੱਖ ਕੇ ਘਰ 'ਚ ਨਕਲੀ ਨੋਟ ਤਿਆਰ ਕਰਨ ਦੀ ਫੈਕਟਰੀ ਲਗਾਈ ਹੋਈ ਸੀ।ਇਨ੍ਹਾਂ ਔਜ਼ਾਰਾਂ ਦੀ ਮਦਦ ਨਾਲ ਉਹ ਜਾਅਲੀ ਨੋਟ ਤਿਆਰ ਕਰਦਾ ਸੀ। ਫਿਲਹਾਲ ਪੁਲਸ ਵੱਲੋਂ ਗੌਰਵ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਟਰਾਂਜਿਟ ਰਿਮਾਂਡ ਤੇ ਜੈਪੁਰ ਲਿਜਾਇਆ ਗਿਆ ਹੈ।
ਮਨਰੇਗਾ ਵਿਵਾਦ 'ਤੇ ਸਿਆਸਤ ਤੇਜ਼: ਕਾਂਗਰਸ ਨੇ 27 ਦਸੰਬਰ ਨੂੰ ਬੁਲਾਈ ਕਾਰਜ ਕਮੇਟੀ ਦੀ ਬੈਠਕ
NEXT STORY