ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਨੇ ਅਦਾਲਤ ’ਚ ਸਰੰਡਰ ਕੀਤਾ ਹੈ। ਜ਼ਿਕਰਯੋਗ ਹੈ ਕਿ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਦੇ ਉੱਪਰ ਜੇਲ੍ਹ ’ਚ ਨਜ਼ਰਬੰਦ ਹਵਾਲਾਤੀ ਪਵਨਜੀਤ ਸਿੰਘ, ਜੋ ਕਤਲ ਕੇਸ ਤਹਿਤ ਨਜ਼ਰਬੰਦ ਹੈ, ਕੋਲੋਂ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ ਅਤੇ ਨਾਭਾ ਥਾਣਾ ਸਦਰ ਪੁਲਸ ਵੱਲੋਂ ਡਿਪਟੀ ਸੁਪਰਡੈਂਟ ’ਤੇ ਮਾਮਲਾ ਦਰਜ ਕਰਕੇ ਡਿਪਟੀ ਸੁਪਰਡੈਂਟ ਦੀ ਭਾਲ ਕੀਤੀ ਜਾ ਰਹੀ ਸੀ। ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਿੱਧੂ ਵੱਲੋਂ ਹਵਾਲਾਤੀ ਪ੍ਰਭਜੀਤ, ਜੋ ਕਿ ਬੈਰਕ ’ਚ ਬੰਦ ਸੀ, ਉਸ ਨੂੰ ਹੋਰ ਕਿਤੇ ਸ਼ਿਫਟ ਕਰਨ ’ਤੇ ਉਸ ਕੋਲੋਂ 2 ਲੱਖ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ’ਤੇ ਉਸ ’ਤੇ ਤਸ਼ੱਦਦ ਢਾਹਿਆ ਗਿਆ ਸੀ।
ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ
ਜੇਲ ’ਚ ਹੀ ਬੰਦ ਹਵਾਲਾਤੀ ਪ੍ਰਭਜੀਤ ਸਿੰਘ ਨੇ ਆਪਣੇ ਭਰਾ ਨੂੰ ਜੇਲ ’ਚੋਂ ਫੋਨ ਕਰ ਕੇ ਸਾਰੀ ਆਪਣੀ ਹੱਡਬੀਤੀ ਦੱਸੀ ਤਾਂ ਹਵਾਲਾਤੀ ਦੇ ਭਰਾ ਪਲਵਿੰਦਰ ਸਿੰਘ ਨੇ ਡਿਪਟੀ ਸੁਪਰਡੈਂਟ ਨੂੰ ਪਟਿਆਲਾ ਯੂਨੀਵਰਸਿਟੀ ਦੇ ਕੋਲ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਅਤੇ ਇਸ ਤੋਂ ਬਾਅਦ ਹਵਾਲਾਤੀ ਨੇ ਸਾਰੀ ਆਪਣੀ ਹੱਡਬੀਤੀ ਜੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦੱਸੀ, ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਇਸ ਦੀ ਡੀ. ਏ. ਲੀਗਲ ਤੋਂ ਓਪੀਨੀਅਨ ਲਈ ਗਈ। ਉਪਰੰਤ ਡਿਪਟੀ ਸੁਪਰਡੈਂਟ ਦੇ ਖ਼ਿਲਾਫ਼ ਨਾਭਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਸਾਬਕਾ ਡਿਪਟੀ ਸੁਪਰਡੈਂਟ ਦੀ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ ਕੀਤੀ ਗਈ ਸੀ, ਜਿਸ ਤੋਂ ਬਾਅਦ ਹੀ ਪ੍ਰਭਜੋਤ ਸਿੰਘ ਨੇ ਅਦਾਲਤ ਵਿਚ ਸਰੰਡਰ ਕਰ ਦਿੱਤਾ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦਾ ਵੱਡਾ ਖੁਲਾਸਾ, ਪੁਲਸ ਨਾਲ ਮੁਕਾਬਲੇ ਦੀ ਸੀ ਪੂਰੀ ਤਿਆਰੀ, ਪਾਕਿ ਤੋਂ ਮੰਗਵਾਈ ਏ. ਕੇ. 47
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹੁਣ ਸਮਾਂ ਬਦਲ ਚੁੱਕਾ ਹੈ! ਆਪਣੇ ਪਿਆਰੇ ਡੌਗ ਨਾਲ PM ਨਿਵਾਸ ’ਚ ਰਹਿਣਗੇ ਰਿਸ਼ੀ ਸੁਨਕ
NEXT STORY