ਡੇਰਾ ਬਾਬਾ ਨਾਨਕ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਹੋਰ ਧਾਰਮਿਕ ਸਮਾਗਮਾਂ ਲਈ ਡੇਰਾ ਬਾਬਾ ਨਾਨਕ ਕੋਲ ਉਸਾਰੀ ਜਾ ਰਹੀ ਟੈੱਟ ਸਿਟੀ ਦਾ ਕੰਮ ਮੀਂਹ ਨੇ ਹਫਤੇ ਭਰ ਲਈ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਖੇਤਰ 'ਚ ਪਿਛਲੇ ਹਫਤੇ ਤੋਂ 3-4 ਵਾਰ ਮੀਂਹ ਪੈ ਚੁੱਕਾ ਹੈ। ਵੀਰਵਾਰ ਸ਼ਾਮ ਨੂੰ ਪਏ ਮੋਹਲੇਧਾਰ ਮੀਂਹ ਨੇ ਟੈੱਟ ਸਿਟੀ ਦੇ ਕੰਮ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਿਸ ਸਥਾਨ 'ਤੇ ਆਰਜ਼ੀ ਟੈੱਟ ਸਿਟੀ ਉਸਾਰੀ ਜਾਣੀ ਹੈ, ਉਥੇ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਚਿੱਕੜ ਵੀ ਕਾਫੀ ਹੈ। ਕਰੀਬ 65 ਏਕੜ ਰਕਬੇ 'ਚ ਬਣਨ ਵਾਲੇ ਟੈੱਟ ਸਿਟੀ 'ਚ ਮਜ਼ਦੂਰਾਂ ਲਈ ਕੁਝ ਦਿਨਾਂ ਤੱਕ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਉਝ ਕੁਝ ਦਿਨ ਪਹਿਲਾਂ ਕਾਮਿਆਂ ਨੇ ਇਸ ਟੈਂਟ ਸਿਟੀ ਦੀ ਬਾਊਡਰੀ ਦਾ ਕੰਮ ਆਰੰਭਿਆ ਸੀ।
ਦੱਸ ਦੇਈਏ ਕਿ ਇਥੇ ਕੁਲ 650 ਟੈੱਟ ਲਗਾਏ ਜਾਣੇ ਹਨ, ਜਿਨ੍ਹਾਂ 'ਚੋਂ 100 ਟੈਂਟ ਲਗਾਏ ਜਾਣੇ ਹਨ, ਜਿਨ੍ਹਾਂ 'ਚੋਂ 100 ਟੈਂਟ ਵੀਆਈਪੀਜ਼ ਲਈ ਹੋਣਗੇ। ਸੂਤਰਾਂ ਮੁਤਾਬਕ ਸਮਾਗਮ ਦੌਰਾਨ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਉਸ ਸਮੇਂ ਲਈ ਸਥਾਨਕ ਪ੍ਰਸ਼ਾਸਨ ਵਲੋਂ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਮੁਤਾਬਕ ਟੈਂਟ ਸਿਟੀ ਨੂੰ ਇੰਦੌਰ ਦੀ ਕੰਪਨੀ ਤਿਆਰ ਕਰ ਰਹੀ ਹੈ, ਜਿਸ 'ਚ 600 ਆਰਜ਼ੀ ਕਮਰੇ ਤਿਆਰ ਹੋਣਗੇ। ਇਨ੍ਹਾਂ ਕਮਰਿਆਂ 'ਚ ਸ਼ਰਧਾਲੂਆਂ ਦੇ ਬੈਠਣ ਸਮੇਤ ਹੋਰ ਸੁਵਿਧਾਵਾਂ ਵੀ ਹੋਣਗੀਆਂ।
ਫਗਵਾੜਾ ਵਿਧਾਨ ਸਭਾ ਸੀਟ 'ਤੇ ਹੋਵੇਗੀ ਇਸ ਵਾਰ ਦਿਲਚਸਪ ਜ਼ਿਮਨੀ ਚੋਣ
NEXT STORY