ਡੇਰਾ ਬਾਬਾ ਨਾਨਕ (ਵਤਨ,ਕੰਵਲਜੀਤ) : ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਲਾਂਘੇ ਦੇ ਯਾਤਰੀ ਟਰਮੀਨਲ ਅਤੇ 4 ਕਿਲੋਮੀਟਰ ਲੰਬੀ 4 ਮਾਰਗੀ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਨੈਸ਼ਨਲ ਹਾਈਵੇ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਵਿਸੇਸ਼ ਤੌਰ ਤੇ ਦੌਰਾ ਕੀਤਾ ਅਤੇ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨੈਸ਼ਨਲ ਹਾਈਵੇ ਦੇ ਅਧਿਕਾਰੀ ਅਤੇ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਸਨ।

ਇਸ਼ ਉਪਰੰਤ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਨਾਲ ਸਬੰਧਤ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਨੇ ਸਾਲਾਂ ਦਾ ਕੰਮਾਂ 4 ਮਹੀਨਿਆਂ 'ਚ ਖਤਮ ਕਰ ਵਿਖਾਇਆ ਹੈ ਅਤੇ ਕਈ ਵਾਰ ਥੋੜੇ ਸਮੇਂ 'ਚ ਜਲਦੀ- ਜਲਦੀ ਨਾਲ ਕੀਤੇ ਕੰਮ 'ਚ ਕੁਝ ਖਾਮੀਆਂ ਰਹਿ ਜਾਂਦੀਆਂ ਹਨ, ਜਿਸ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਅਤੇ ਹੁਣ ਸਿਰਫ ਇਸ ਨੂੰ ਸੰਵਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਵਲੋਂ ਰਿਕਾਰਡ ਸਮੇਂ 'ਚ ਸੜਕ ਬਣਾਈ ਗਈ ਹੈ ਅਤੇ ਸੜਕ ਬਨਾਉਣ 'ਚ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੁਸ਼ੀ ਦਾ ਮੌਕਾ ਹੈ ਕਿ ਸਿੱਖ ਸੰਗਤ ਦੀ ਅਰਦਾਸ ਵਾਹਿਗੁਰੂ ਨੇ ਪ੍ਰਵਾਨ ਕਰ ਲਈ ਹੈ ਅਤੇ ਸਿੱਖ ਸੰਗਤਾਂ ਆਪਣੇ ਤੋਂ ਵਿਛੜੇ ਗੁਰਧਾਮ ਦੇ ਦਰਸ਼ਨ ਕਰ ਸਕਣਗੀਆਂ। ਇਸ ਮੌਕੇ ਜਤਿੰਦਰ ਸਿੰਘ, ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿਲੋਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵਿਆਹ ਦੌਰਾਨ ਚਲਾਈ ਗੋਲੀ ਦੇ ਮਾਮਲੇ 'ਚ 1 ਨੂੰ ਉਮਰ ਕੈਦ ਅਤੇ 1 ਬਰੀ
NEXT STORY