ਨੈਸ਼ਨਲ ਡੈਸਕ- ਦਿੱਲੀ 'ਚ ਆਯੋਜਿਤ ਕੀਤੇ ਗਏ ਭਾਜਪਾ ਆਗੂ ਸੁਨੀਲ ਜਾਖੜ ਦੇ ਪੋਤੇ ਜੈਵੀਰ ਜਾਖੜ ਦੇ ਵਿਆਹ ਸਮਾਰੋਹ ਦੇ ਰਿਸੈਪਸ਼ਨ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੋਤੇ ਜੈਵੀਰ ਦੇ ਵਿਆਹ ਦੀ ਰਿਸੈਪਸ਼ਨ ਦਿੱਲੀ ’ਚ ਆਯੋਜਿਤ ਕੀਤੀ ਗਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਕਈ ਕੇਂਦਰੀ ਮੰਤਰੀ, ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹੋਰ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।
![PunjabKesari](https://static.jagbani.com/multimedia/12_42_001143414c0262655-ed35-4212-818d-eb2e0e563101-ll.jpg)
ਦਿੱਲੀ ਦੇ ਪੰਚਤਾਰਾ ਹੋਟਲ 'ਚ ਆਯੋਜਿਤ ਇਸ ਸਮਾਰੋਹ 'ਚ ਭਾਜਪਾ ਆਗੂਆਂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਦੇ ਨਾਲ ਹੀ ਸੁਨੀਲ ਜਾਖੜ ਨਾਲ ਵਿਅਕਤੀਗੱਤ ਰੂਪ ਨਾਲ ਗੱਲਬਾਤ ਵੀ ਕੀਤੀ।
![PunjabKesari](https://static.jagbani.com/multimedia/12_42_144894314f4635df9-e1c2-4614-b0c1-b77bcec430b9-ll.jpg)
ਸ਼ਾਹ ਨੇ ਵੀ ਸਮਾਰੋਹ 'ਚ ਮੌਜੂਦ ਮਹਿਮਾਨਾਂ ਨਾਲ ਮੁਲਾਕਾਤ ਕੀਤੀ। ਸੁਨੀਲ ਜਾਖੜ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਦੇਖਦਿਆਂ ਪੰਜਾਬ ਭਾਜਪਾ ਦੀ ਸਿਆਸਤ ਪੂਰੀ ਤਰ੍ਹਾਂ ਦਿੱਲੀ ’ਚ ਗਰਮਾਈ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਲੀ ਦੇ ਸਥਾਨਕ ਪੰਜ ਤਾਰਾ ਹੋਟਲ ’ਚ ਪਹੁੰਚਣ ’ਤੇ ਸੁਨੀਲ ਜਾਖੜ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਪ੍ਰਧਾਨ ਮੰਤਰੀ ਨੇ ਜਾਖੜ ਨਾਲ ਇਕ ਮਿੰਟ ਲਈ ਵੱਖਰੇ ਤੌਰ ’ਤੇ ਗੱਲਬਾਤ ਵੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਮੌਕੇ ’ਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਮਾਗਮ ਵਿਚ ਸੱਦੇ ਗਏ ਮਹਿਮਾਨਾਂ ਨਾਲ ਕੁਝ ਸਮਾਂ ਗੱਲਬਾਤ ਕੀਤੀ। ਜਾਖੜ ਵੱਲੋਂ ਕਰਵਾਏ ਗਏ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਦੇ ਆਉਣ ਤੋਂ ਬਾਅਦ ਭਾਜਪਾ ਹਲਕਿਆਂ ਵਿਚ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਆਮ ਤੌਰ ’ਤੇ ਮੋਦੀ ਜਾਂ ਅਮਿਤ ਸ਼ਾਹ ’ਚੋਂ ਸਿਰਫ਼ ਇਕ ਹੀ ਨੇਤਾ ਦਿੱਲੀ ਦੇ ਸਿਆਸੀ ਸਮਾਗਮਾਂ ’ਚ ਸ਼ਾਮਲ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਬਿਜਲੀ ਵਿਭਾਗ ਨੇ ਕੀਤੀ ਸਖ਼ਤੀ, ਸੂਬੇ ਭਰ 'ਚ ਸ਼ੁਰੂ ਹੋਈ ਕਾਰਵਾਈ
NEXT STORY