ਚੰਡੀਗੜ੍ਹ— ਸਾਧਵੀ ਯੌਨ ਸ਼ੋਸ਼ਣ ਮਾਮਲੇ 'ਤੇ ਡੇਰਾ ਮੁਖੀ ਦੇ ਫੈਸਲੇ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਚਕੂਲਾ 'ਚ ਲੱਖਾਂ ਦੀ ਗਿਣਤੀ 'ਚ ਡੇਰਾ ਪ੍ਰੇਮੀਆਂ ਦੇ ਪੁੱਜਣ ਕਾਰਨ ਹਰਿਆਣਾ ਪੰਜਾਬ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉਥੇ ਹੀ 24 ਅਗਸਤ ਦੁਪਹਿਰ 3.30 ਵਜੇ ਤੋਂ 26 ਅਗਸਤ ਸਵੇਰੇ 10 ਵਜੇ ਤੱਕ ਪੰਚਕੂਲਾ ਨਗਰ ਨਿਗਮ ਦੀ ਸੀਮਾ 'ਚ ਆਉਣ ਵਾਲੇ ਇਲਾਕਿਆਂ 'ਚ ਸ਼ਰਾਬ ਦੇ ਸਾਰੇ ਠੇਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਸੁਰੱਖਿਆ 'ਤੇ ਮੱਦੇਨਜ਼ਰ ਰੱਖਦੇ ਹੋਏ ਹਰਿਆਣਾ ਅਤੇ ਪੰਜਾਬ 'ਚ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਹਰਿਆਣਾ ਦੇ ਵਿਚਕਾਰ ਚੱਲਣ ਵਾਲੀਆਂ 6 ਟਰੇਨਾਂ ਨੂੰ ਰੇਲਵੇ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹਰਿਆਣਾ ਤੋਂ ਹੋ ਕੇ ਜਾਣ ਵਾਲੀਆਂ ਤਕਰੀਬਨ ਸਾਰੀਆਂ ਟਰੇਨਾਂ ਨੂੰ 25 ਅਗਸਤ ਤੋਂ 27 ਅਗਸਤ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਡੇਰਾ ਸਿਰਸਾ ਮਾਮਲਾ : ਕੋਟਕਪੂਰਾ 'ਚ 24 ਘੰਟੇ ਚੌਕਸੀ ਬਣਾ ਕੇ ਰੱਖ ਰਹੀ ਹੈ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ
NEXT STORY