ਜਲੰਧਰ (ਜ.ਬ.) : ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਉੱਥੇ ਹੀ ਲੋਕ ਮੌਤ ਦੇ ਮੂੰਹ 'ਚ ਵੀ ਜਾ ਰਹੇ ਹਨ। ਇਸ ਨੂੰ ਦੇਖਦਿਆਂ ਹੀ ਡੇਰਾ ਬਿਆਸ ਵੱਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : 'ਭਾਜਪਾ' ਛੱਡਣ ਮਗਰੋਂ 'ਅਕਾਲੀ ਦਲ' ਦੀ ਇਸ ਪਾਰਟੀ 'ਤੇ ਅੱਖ, ਜਾਣੋ ਕੀ ਰਹੇਗੀ ਅਗਲੀ ਰਣਨੀਤੀ
ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਧਾਰਿਤ ਸਾਰੇ ਸਤਿਸੰਗ ਪ੍ਰੋਗਰਾਮ ਫਰਵਰੀ-2021 ਤੱਕ ਰੱਦ ਕਰ ਦਿੱਤੇ ਗਏ ਹਨ। ਇਸ ਸਬੰਧੀ ਡੇਰੇ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ 'ਭਾਜਪਾ' 'ਚ ਐਂਟਰੀ
ਨੋਟੀਫਿਕੇਸ਼ਨ 'ਚ ਦੱਸਿਆ ਗਿਆ ਕਿ ਕੋਰੋਨਾ ਆਫ਼ਤ ਦੌਰਾਨ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਡੇਰਾ ਬਿਆਸ 'ਚ ਕਰਵਾਏ ਜਾਣ ਵਾਲੇ ਬਾਬਾ ਜੀ ਦੇ ਸਾਰੇ ਸਤਿਸੰਗਾਂ ਤੋਂ ਇਲਾਵਾ ਨਾਮ-ਦਾਨ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ’ਚ ਸਥਿਤ ਸਾਰੇ ਸਤਿਸੰਗ ਘਰਾਂ 'ਚ ਵੀ ਫਰਵਰੀ-2021 ਤੱਕ ਸਤਿਸੰਗ ਨਹੀਂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਪਾਸ ਹੋਣ ਲਈ 'ਬੀਬੀ ਬਾਦਲ' ਨੇ ਕੈਪਟਨ ਨੂੰ ਦੱਸਿਆ ਜ਼ਿੰਮੇਵਾਰ, ਕਹੀ ਇਹ ਗੱਲ
ਇਸ ਦੌਰਾਨ ਡੇਰੇ 'ਚ ਸੰਗਤ ਦੀ ਐਂਟਰੀ ਵੀ ਨਹੀਂ ਹੋਵੇਗੀ। ਇਸ ਮਿਆਦ ਦੌਰਾਨ ਡੇਰੇ ਦੇ ਸਾਰੇ ਹੋਸਟਲ, ਸਰਾਵਾਂ ਅਤੇ ਸ਼ੈੱਡਾਂ ਵੀ ਬੰਦ ਰਹਿਣਗੀਆਂ।
'ਭਾਜਪਾ' ਛੱਡਣ ਮਗਰੋਂ 'ਅਕਾਲੀ ਦਲ' ਦੀ ਇਸ ਪਾਰਟੀ 'ਤੇ ਅੱਖ, ਜਾਣੋ ਕੀ ਰਹੇਗੀ ਅਗਲੀ ਰਣਨੀਤੀ
NEXT STORY