ਪਟਿਆਲਾ (ਬਲਜਿੰਦਰ)—ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਦੀ ਅਗਸਤ 2017'ਚ ਹੋਈ ਗ੍ਰਿਫਤਾਰੀ ਦੇ ਬਾਅਦ ਪੰਜਾਬ 'ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਗਤੀਵਿਧੀਆਂ ਘੱਟ ਹੀ ਦੇਖਣ ਨੂੰ ਮਿਲੀ, ਪਰ ਲੋਕ ਸਭਾ ਚੋਣਾਂ ਆਉਂਦੇ ਹੀ ਅਚਾਨਕ ਫਿਰ ਤੋਂ ਡੇਰਾ ਸਮਰਥਕ ਸਰਗਰਮ ਹੋ ਗਏ। ਇੰਨਾ ਹੀ ਨਹੀਂ ਡੇਰੇ ਦੇ ਰਾਜਨੀਤਿਕ ਵਿੰਗ ਵਲੋਂ ਪਟਿਆਲਾ 'ਚ ਇਕ ਵੱਡਾ ਜਨਸਮੂਹ ਕਰਕੇ ਘੋਸ਼ਣਾ ਤੱਕ ਕਰ ਦਿੱਤੀ ਗਈ ਕਿ ਮਈ 'ਚ ਬਕਾਇਦਾ ਅਧਿਕਾਰਿਤ ਤੌਰ 'ਤੇ ਸਮਰਥਣ ਦੀ ਘੋਸ਼ਣਾ ਕੀਤੀ ਜਾਵੇਗੀ।

ਡੇਰਾ ਸੱਚਾ ਸੌਦਾ ਸਿਰਸਾ ਦੇ 71ਵੇਂ ਸਥਾਪਨਾ ਦਿਵਸ ਮੌਕੇ ਇੱਥੇ ਸ਼ਰਧਾਲੂ ਜੁਟੇ ਸੀ। ਇੱਥੇ ਡੇਰਾ ਸੱਚਾ ਸੌਦਾ ਰਾਜਨੀਤਿਕ ਵਿੰਗ ਪੰਜਾਬ ਦੇ ਅਹੁਦਾ ਅਧਿਕਾਰੀ ਸਿੰਦਰਪਾਲ ਸਿੰਘ ਇੰਸਾਂ ਨੇ ਕਿਹਾ ਕਿ ਆਉਣ ਵਾਲੇ 2019 ਦੇ ਲੋਕ ਸਭਾ ਚੋਣਾਂ 'ਚ ਡੇਰਾ ਸੱਚਾ ਸੌਦਾ ਦੀ ਸੰਗਤ, ਪ੍ਰਬੰਧਕ ਕਮੇਟੀਆਂ ਇਕਜੁੱਟ ਹੋ ਕੇ ਪੰਜਾਬ 'ਚ ਮਈ 'ਚ ਸਮਰਥਨ ਦੀ ਘੋਸ਼ਣਾ ਕਰੇਗੀ। ਸਿੰਦਰਪਾਲ ਨੇ ਕਿਹਾ ਕਿ ਅਸੀਂ ਉਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਾਂਗੇ ਜੋ ਸਮਾਜਿਕ ਬੁਰਾਈਆਂ, ਭ੍ਰਿਸ਼ਟਾਚਾਰ ਦੇ ਖਿਲਾਫ, ਨਸ਼ੇ ਦੇ ਖਿਲਾਫ ਅਤੇ ਗਰੀਬ ਜ਼ਰੂਰਤਮੰਦ ਲੋਕ ਭਲਾਈ ਦੇ ਕੰਮ ਕਰਕੇ ਇਮਾਨਦਾਰੀ ਦੇ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਦੇ ਇਲਾਨਾ ਹੋਰ ਸੂਬਿਆਂ 'ਚ ਵੀ ਸਾਧ ਸੰਗਤ ਅਤੇ ਪ੍ਰਬੰਧਤ ਕਮੇਟੀ ਦੇ ਜ਼ਿੰਮੇਦਾਰਾਂ ਦੇ ਨਾਲ ਵਿਚਾਰ ਕੀਤੇ ਜਾ ਰਹੇ ਹਨ ਅਤੇ ਸਾਧ ਸੰਗਤ ਦੇ ਸੁਝਾਅ ਇਕੱਠੇ ਕੀਤੇ ਜਾ ਰਹੇ ਹਨ। ਨੈਸ਼ਨਲ ਯੂਥ ਦੀ ਜ਼ਿੰਮੇਦਾਰ ਗੁਰਜੀਤ ਕੌਰ ਨੇ ਕਿਹਾ ਕਿ 29 ਅਪ੍ਰੈਲ 1948 ਨੂੰ ਸਾਈ ਸ਼ਾਹ ਮਸਤਾਨ ਜੀ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ।

ਸਾਲ 2007 ਤੋਂ ਖੁੱਲਾ ਸਮਰਥਨ ਦਿੰਦਾ ਆਇਆ ਹੈ ਡੇਰਾ ਸੱਚਾ ਸੌਦਾ
ਡੇਰਾ ਸੱਚਾ ਸੌਦਾ ਵਲੋਂ ਪਹਿਲੇ ਵੀ ਰਾਜਨੀਤੀ 'ਚ ਰੂਚੀ ਦਿਖਾਈ ਜਾਂਦੀ ਸੀ, ਪਰ ਸਾਲ 2007 'ਚ ਪਹਿਲੀ ਵਾਰ ਡੇਰੇ ਵਲੋਂ ਖੁੱਲ੍ਹੇਆਮ ਸਮਰਥਨ ਦਾ ਐਲਾਨ ਕੀਤਾ ਗਿਆ। ਇਹ ਸਿਲਸਿਲਾ ਸਾਲ 2017 ਦੇ ਵਿਧਾਨ ਸਭਾ ਚੋਣਾਂ ਤੱਕ ਵੀ ਚਲਦਾ ਰਿਹਾ। ਚੋਣਾਂ ਫਰਵਰੀ 'ਚ ਹੋਈਆਂ ਸੀ ਅਤੇ ਅਗਸਤ 'ਚ ਡੇਰਾ ਪ੍ਰਮੁੱਖ ਦੀ ਗ੍ਰਿਫਤਾਰੀ ਦੇ ਬਾਅਦ ਸਰਗਰਮੀਆਂ ਕਾਫੀ ਘੱਟ ਹੋ ਗਈਆਂ ਸੀ। ਡੇਰੇ ਦੇ ਰਾਜਨੀਤੀ ਵਿੰਗ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਕਿ ਇਸ ਵਾਰ ਸਮਰਥਨ ਦੀ ਘੋਸ਼ਣ ਕੀਤੀ ਜਾਵੇਗੀ।
'ਬ੍ਰੇਕਫਾਸਟ' 'ਤੇ ਪਾਂਡੇ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ ਬਿੱਟੂ
NEXT STORY