ਚੰਡੀਗੜ੍ਹ\ਸਿਰਸਾ (ਸਤਨਾਮ ਸਿੰਘ) : ਅੱਖਾਂ 'ਚ ਹੰਝੂ ਅਤੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ, ਇਸ ਜੋੜੇ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਾਇਦ ਇਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਹੈ। ਜੀ ਹਾਂ, ਇਲਾਹਾਬਾਦ ਦਾ ਰਹਿਣ ਵਾਲੇ ਇਹ ਜੋੜਾ ਸ਼ੁੱਕਰਵਾਰ ਨੂੰ ਸਿਰਸਾ 'ਚ ਆਪਣੇ ਪੁੱਤਰ ਨੂੰ ਵਾਪਸ ਲੈਣ ਲਈ ਆਇਆ ਸੀ। ਉਸੇ ਸਿਰਸਾ 'ਚੋਂ ਜਿਥੇ ਡੇਰਾ ਸੱਚਾ ਸੌਦਾ ਹੈ। ਉਹੀ ਡੇਰਾ, ਜਿਥੇ ਪਤਾ ਨਹੀਂ ਕਿੰਨੇ ਹੀ ਰਾਜ਼ ਦਫਨ ਹਨ। ਉਸੇ ਡੇਰੇ ਨਾਲ ਜੁੜਿਆ ਹੈ ਇਸ ਮਾਂ-ਪਿਓ ਦੇ ਪੁੱਤਰ ਦਾ ਸੰਬੰਧ।
25 ਅਗਸਤ 2017 ਦੀਆਂ ਇਹ ਤਸਵੀਰਾਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਗੀਆਂ, ਜਦੋਂ ਰਾਮ ਰਹੀਮ ਦੇ ਕੋਰਟ 'ਚ ਪੇਸ਼ ਹੋਣ ਲਈ ਜਾਣ ਸਮੇਂ ਕਿਸ ਤਰ੍ਹਾਂ ਉਸ ਦੇ ਸਮਰਥਕ ਗੱਡੀਆਂ ਦੇ ਅੱਗੇ ਡਿੱਗ ਪਏ ਸਨ। ਕੋਈ ਗੱਡੀ ਅੱਗੇ ਲੇਟ ਗਿਆ ਤੇ ਹੰਗਾਮਾ ਕਰਨ ਲੱਗਾ। ਇਸ ਦੌਰਾਨ ਇਨ੍ਹਾਂ ਤਸਵੀਰਾਂ ਨੂੰ ਇਲਾਹਾਬਾਦ ਦਾ ਰਹਿਣ ਵਾਲਾ ਇਕ ਪਰਿਵਾਰ ਵੀ ਵੇਖ ਰਿਹਾ ਸੀ, ਜਿਸਨੇ ਦਾਅਵਾ ਕੀਤਾ ਹੈ ਕਿ ਹੰਗਾਮਾ ਕਰਨ ਵਾਲੇ ਲੋਕਾਂ 'ਚ ਇਕ ਉਨ੍ਹਾਂ ਦਾ ਬੇਟੀ ਵੀ ਹੈ, ਜੋ ਅੱਠ ਸਾਲ ਪਹਿਲਾਂ ਅਚਾਨਕ ਗਾਇਬ ਹੋ ਗਿਆ ਸੀ।
ਉਕਤ ਨੌਜਵਾਨ ਦੇ ਮਾਤਾ-ਪਿਤਾ ਦੀ ਮੰਨੀਏ ਤਾਂ ਜਿਵੇਂ ਹੀ ਉਨ੍ਹਾਂ ਨੇ ਟੀਵੀ 'ਤੇ ਆਪਣੇ ਪੁੱਤਰ ਨੂੰ ਵੇਖਿਆ, ਤੁਰੰਤ ਡੀ. ਐੱਸ. ਪੀ. ਨਾਲ ਗੱਲਬਾਤ ਕੀਤੀ। ਡੀ. ਐਸ ਪੀ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਪੁੱਤਰ ਨੂੰ ਲੱਭਣ 'ਚ ਪੂਰੀ ਸਹਾਇਤਾ ਕਰਨਗੇ। ਲਗਭਗ 8 ਸਾਲਾਂ ਬਾਅਦ ਟੀਵੀ 'ਤੇ ਆਪਣੇ ਪੁੱਤਰ ਦੀ ਇਕ ਝਲਕ ਵੇਖ ਕੇ ਮਾਪਿਆਂ ਨੂੰ ਫਿਰ ਤੋਂ ਉਮੀਦ ਜਾਗੀ ਹੈ ਕਿ ਸ਼ਾਇਦ ਉਨ੍ਹਾਂ ਦਾ ਪੁੱਤਰ ਇਕ ਫਿਰ ਵਾਪਸ ਉਨ੍ਹਾਂ ਨੂੰ ਮਿਲ ਜਾਵੇ। ਬੱਸ ਇਹੀ ਉਮੀਦ ਲਈ ਇਹ ਮਾਪੇ ਅਜੇ ਵੀ ਸਿਰਸਾ 'ਚ ਡੇਰਾ ਲਾਈ ਬੈਠੇ ਹੋਏ ਹਨ।
ਹੁਣ ਐਮਜ਼ ਦੀ ਤਰਜ਼ 'ਤੇ ਹੋਵੇਗੀ ਪੀ. ਜੀ. ਆਈ. 'ਚ ਚੀਫ ਨਰਸਿੰਗ ਅਫਸਰ ਦੀ ਭਰਤੀ
NEXT STORY