ਚੰਡੀਗੜ੍ਹ : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਸ਼ਹੂਰ ਡੇਅਰੀ ਬ੍ਰਾਂਡ ਅਮੁਲ (AMUL) ਨੇ ਆਪਣੇ ਗਾਹਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦਰਅਸਲ, ਅਮੁਲ ਦੇ ਨਾਮ 'ਤੇ ਨਕਲੀ ਘਿਓ ਬ੍ਰਾਂਡਿਡ ਕੰਪਨੀ ਦੀ ਪੈਕਿੰਗ ਕਰਕੇ ਧੜੱਲੇ ਨਾਲ ਬਾਜ਼ਾਰ ਵਿਚ ਵਿੱਕ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਅਮੁਲ ਨੇ ਗਾਹਕਾਂ ਨੂੰ ਨਕਲੀ ਅਮੁਲ ਘਿਓ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਭੱਤਿਆਂ ਵਿਚ ਵਾਧਾ, ਨੋਟੀਫਿਕੇਸ਼ਨ ਜਾਰੀ
ਕੰਪਨੀ ਮੁਤਾਬਕ ਕੁਝ ਏਜੰਟ ਮਾਰਕੀਟ ਵਿਚ ਨਕਲੀ ਘਿਓ ਵੇਚ ਰਹੇ ਹਨ। ਜੋ ਲੀਟਰ ਪੈਕ ਵਿਚ ਵੇਚਿਆ ਜਾ ਰਿਹਾ ਹੈ। ਉਕਤ ਜਾਣਕਾਰੀ ਅਮੁਲ ਨੇ ਆਪਣੇ ਟਵਿੱਟਰ ਹੈਂਡਲਰ ਪੇਜ਼ 'ਤੇ ਸਾਂਝੀ ਕੀਤੀ ਹੈ। ਅਮੁਲ ਨੇ ਆਪਣੀ ਐਡਵਾਈਜ਼ਰੀ ਵਿਚ ਕਿਹਾ ਹੈ ਕਿ ਉਸ ਨੇ ਨਕਲੀ ਉਤਪਾਦਾਂ ਤੋਂ ਬਚਣ ਲਈ ਜਾਅਲੀ ਪਰੂਫ ਕਾਰਟਨ ਪੈਕ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਗਾਹਕਾਂ ਨੂੰ ਸੁਚੇਤ ਰਹਿਣ ਅਤੇ ਖਰੀਦਣ ਤੋਂ ਪਹਿਲਾਂ ਪੈਕਿੰਗ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਅਸਲੀ ਉਤਪਾਦਨ ਹੀ ਖਰੀਦਿਆ ਜਾ ਸਕੇ।
ਮਾਲ ਵਿਭਾਗ ਦੇ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
NEXT STORY