ਜਲੰਧਰ (ਧਵਨ) : ਪੰਜਾਬ ਪੁਲਸ ਨੇ ਸੂਬੇ 'ਚ ਕਾਨੂੰਨ-ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹੁਣ ਸ਼ੱਕੀ ਤੇ ਖ਼ਰਾਬ ਪਿਛੋਕੜ ਵਾਲੇ ਲੋਕਾਂ ਦੇ ਕੇਸਾਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼. ਨੂੰ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਦਾ ਪਿਛੋਕੜ ਸ਼ੱਕੀ ਅਤੇ ਅਪਰਾਧਾਂ ਵਾਲਾ ਰਿਹਾ ਹੈ, ਉਨ੍ਹਾਂ ਦੇ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਐੱਸ . ਐੱਚ. ਓ. ਪੱਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੀ ਜਾਂਚ ਖ਼ੁਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਪਤੀ-ਪਤਨੀ ਕੋਲੋਂ 11 ਕਰੋੜ ਦੀ ਹੈਰੋਇਨ ਬਰਾਮਦ, ਪਹਿਲਾਂ ਵੀ ਦਰਜ ਨੇ ਅਪਰਾਧਿਕ ਮਾਮਲੇ
ਪੁਲਸ ਨੂੰ ਸ਼ੱਕ ਹੈ ਕਿ ਸੂਬੇ 'ਚ ਅਪਰਾਧਕ ਸਰਗਰਮੀਆਂ ਨੂੰ ਹੱਲਾਸ਼ੇਰੀ ਦੇਣ ਪਿੱਛੇ ਇਨ੍ਹਾਂ ਸ਼ੱਕੀ ਅਤੇ ਅਪਰਾਧਕ ਅਕਸ ਵਾਲੇ ਅਨਸਰਾਂ ਦਾ ਹੱਥ ਹੋ ਸਕਦਾ ਹੈ। ਪੰਜਾਬ ਪੁਲਸ ਨੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਹੁਣ ਚੰਗੇ ਪੁਲਸ ਅਧਿਕਾਰੀਆਂ ਨੂੰ ਫੀਲਡ 'ਚ ਉਤਾਰਿਆ ਹੈ, ਜਿਸ ਦੀ ਉਦਾਹਰਣ ਅੰਮ੍ਰਿਤਸਰ 'ਚ ਨੌਨਿਹਾਲ ਸਿੰਘ ਨੂੰ ਪੁਲਸ ਕਮਿਸ਼ਨਰ ਦੇ ਰੂਪ 'ਚ ਤਾਇਨਾਤ ਕਰਨਾ ਹੈ। ਨੌਨਿਹਾਲ ਸਿੰਘ ਜਿੱਥੇ ਫੀਲਡ 'ਚ ਖ਼ੁਦ ਜਾਂਦੇ ਹਨ, ਉੱਥੇ ਹੀ ਉਨ੍ਹਾਂ ਦਾ ਅਪਰਾਧਕ ਅਨਸਰਾਂ ’ਤੇ ਦਬਾਅ ਵੀ ਰਹਿੰਦਾ ਹੈ।
ਇਹ ਵੀ ਪੜ੍ਹੋ : ਲੋਕਾਂ ਨੂੰ ਲੱਗਣ ਵਾਲਾ ਹੈ ਬਿਜਲੀ ਦਾ ਝਟਕਾ, ਪ੍ਰਸ਼ਾਸਨ ਖਿੱਚੀ ਬੈਠਾ ਪੂਰੀ ਤਿਆਰੀ
ਡੀ. ਜੀ. ਪੀ. ਗੌਰਵ ਯਾਦਵ ਨੇ ਇਸੇ ਤਰ੍ਹਾਂ ਲਾਅ ਐਂਡ ਆਰਡਰ ਵਿੰਗ ਨੂੰ ਵੀ ਮਜ਼ਬੂਤੀ ਦਿੱਤੀ ਹੈ। ਹੁਣ ਲਾਅ ਐਂਡ ਆਰਡਰ ਵਿੰਗ ਦੇ ਓਵਰਆਲ ਮੁਖੀ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਹੋਣਗੇ ਅਤੇ ਲਾਅ ਐਂਡ ਆਰਡਰ ਦੇ ਸਾਰੇ ਅਧਿਕਾਰੀ ਅਰਪਿਤ ਸ਼ੁਕਲਾ ਦੇ ਅਧੀਨ ਕੰਮ ਕਰਨਗੇ। ਇਸੇ ਤਰ੍ਹਾਂ ਹੁਣੇ ਜਿਹੇ ਪ੍ਰਮੋਟ ਹੋਏ ਏ. ਡੀ. ਜੀ. ਪੀ. ਗੁਰਿੰਦਰ ਢਿੱਲੋਂ ਨੂੰ ਵੀ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਲਾਇਆ ਗਿਆ ਹੈ। ਇੰਝ ਲਾਅ ਐਂਡ ਆਰਡਰ ਵਿੰਗ 'ਚ ਹੁਣ 2 ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਆ ਗਏ ਹਨ, ਜੋ ਸਮੁੱਚੇ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣਗੇ।
=ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੋਲੀ ਦੇ ਤਿਉਹਾਰ ਮੌਕੇ ਯੂ.ਪੀ-ਬਿਹਾਰ ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋਵੇਗੀ ਪਰੇਸ਼ਾਨੀ
NEXT STORY