ਧਨੌਲਾ (ਰਵਿੰਦਰ) : ਬੀਤੀ ਰਾਤ ਧਨੌਲਾ ਦੇ ਮਸ਼ਹੂਰ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਬੱਗਾ ਜਾਫੀ ( ਕਰੀਬ 35 ਸਾਲ ) ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗੱਲਬਾਤ ਦੌਰਾਨ ਬੱਗਾ ਦੇ ਭਰਾ ਕੁਲਦੀਪ ਸਿੰਘ ਬੱਬੂ ਨੇ ਦੱਸਿਆ ਕਿ ਰਾਤ ਨੂੰ 1 ਤੋਂ 2 ਦੇ ਵਿਚਕਾਰ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਬੱਬੂ ਧਨੌਲਾ ਜੋ ਖ਼ੁਦ ਕਬੱਡੀ ਦੇ ਇੱਕ ਧਾਵੀ ਵਜੋਂ ਜਾਣੇ ਜਾਂਦੇ ਹਨ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਾਜੂ ਰਣੀਕੇ, ਲੱਖੂ ਚੀਮਾ, ਕੋਕੋ ਜਖੇਪਲ , ਕਾਲਾ ਘਰਾਂਚੋਂ, ਗੁਰਮੀਤ ਪੰਨਵਾਂ ਆਦਿ ਖਿਡਾਰੀਆਂ ਨਾਲ ਕਬੱਡੀ ਖੇਡਦੇ ਹੋਏ ਅਨੇਕਾਂ ਇਨਾਮ ਤੇ ਟਰਾਫੀਆਂ ਜਿੱਤ ਕੇ ਧਨੌਲਾ ਦਾ ਨਾਮ ਉੱਚਾ ਕੀਤਾ।
ਇਹ ਵੀ ਪੜ੍ਹੋ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ, ਕਿਹਾ-ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ
ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਉਹ ਕਬੱਡੀ ਨਹੀਂ ਸੀ ਖੇਡਦਾ। ਉਸ ਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਟੈਕਸੀ ਚਲਾਉਂਦਾ ਸੀ। ਬੱਗਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਧਨੌਲਾ ਵਿਚ ਸੋਗ ਦੀ ਲਹਿਰ ਦੌੜ ਗਈ। ਬੱਗਾ ਦੀ ਹੋਈ ਬੇਵਕਤੀ ਮੌਤ ਤੇ ਪੂਰੇ ਇਲਾਕਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੱਗਾ ਸਿੰਘ ਪਿੱਛੇ ਬਜੁਰਗ ਪਿਤਾ ਗੁਰਚਰਨ ਸਿੰਘ, ਮਾਤਾ ਬਲਜੀਤ ਕੌਰ, ਪਤਨੀ ਸੋਨੀਆ ਤੇ ਪੁੱਤਰੀ ਸਹਿਜਪ੍ਰੀਤ ਕੌਰ ( ਕਰੀਬ 7 ਸਾਲ) ਤੋਂ ਇਲਾਵਾ ਸਤਨਾਮ ਸਿੰਘ ਭਰਾ, ਕੁਲਦੀਪ ਸਿੰਘ ਭਰਾ ਨੂੰ ਛੱਡ ਗਿਆ। ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਪਿੱਛੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।
ਇਹ ਵੀ ਪੜ੍ਹੋ ਨੌਦੀਪ ਕੌਰ ਦਾ ਪਿੰਡ ਪੁੱਜਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਸੁਆਗਤ, ਸਾਂਝੇ ਸੰਘਰਸ਼ ਦਾ ਐਲਾਨ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ ਨੂੰ ਦਿੱਤਾ ਅੰਤਿਮ ਰੂਪ
NEXT STORY