ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ): ਮਜ਼ਦੂਰ ਪਰਿਵਾਰਾਂ ਦੇ ਹੱਕਾਂ ਲਈ ਲੜਨ ਵਾਲੀ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦਾ ਬੀਤੀ ਰਾਤ ਆਪਣੇ ਪਿੰਡ ਗੰਧੜ ਪੁੱਜਣ ਉੱਤੇ ਜਿੱਥੇ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ , ਉੱਥੇ ਹੀ ਆਗੂਆਂ ਵੱਲੋਂ ਪਰਿਵਾਰ ਨਾਲ ਡਟ ਕੇ ਖੜ੍ਹਨ ਦਾ ਆਪਣਾ ਵਚਨ ਦੁਹਰਾਇਆ ਗਿਆ। ਨੌਦੀਪ ਕੌਰ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਤੇ ਫ਼ਿਰ ਆਪਣੇ ਘਰ ਪਹੁੰਚੀ।
ਇਹ ਵੀ ਪੜ੍ਹੋ ਜਗਜੀਤ ਡੱਲੇਵਾਲ ਦਾ ਵੱਡਾ ਬਿਆਨ, ਕਿਹਾ-ਲੱਖਾ ਸਿਧਾਣਾ ਸਾਡਾ ਬੱਚਾ ਪਰ ਦੀਪ ਸਿੱਧੂ ਸੰਘਰਸ਼ ਦਾ ਹਿੱਸਾ ਨਹੀਂ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਲੱਖੇਵਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਸਾਡੇ ਦੇਸ਼ ਵਿੱਚ ਹੱਕ ਮੰਗਣ ਵਾਲੇ ਲੋਕਾਂ ਉੱਤੇ ਸਰਕਾਰਾਂ ਕਿਵੇਂ ਜ਼ੁਲਮ ਕਰਦੀਆਂ ਹਨ,ਇਸ ਦੀ ਮਿਸਾਲ ਨੌਦੀਪ ਨਾਲ ਹੱਡ ਬੀਤੀ ਤੋਂ ਪਤਾ ਚੱਲਦਾ ਹੈ। ਆਪਣੇ ਹੱਕਾਂ ਲਈ ਸਰਕਾਰਾਂ ਖ਼ਿਲਾਫ ਬੋਲਣ ਵਾਲੇ ਲੋਕਾਂ ਨੂੰ ਦੇਸ਼ ਧ੍ਰੋਹ ਵਰਗੇ ਇਲਜਾਮ ਲਗਾ ਕੇ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ। ਕਾਕਾ ਸਿੰਘ ਖੂੰਡੇ ਹਲਾਲ ਨੇ ਆਪਣੇ ਭਾਸ਼ਣ ਵਿੱਚ ਕਿਸਾਨ ਮਜ਼ਦੂਰਾਂ ਨੂੰ ਪਿੰਡਾਂ ਵਿੱਚ ਲਾਮਬੰਦ ਕਰਨ ਅਤੇ ਅਤਿਆਚਾਰਾਂ ਦੇ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ ਬੱਸ 'ਚ ਬੈਠੀ ਕੁੜੀ ਨਾਲ ਛੇੜਛਾੜ 'ਤੇ ਵਧਿਆ ਵਿਵਾਦ ,ਕੁੱਟਮਾਰ ਦੀ ਵੀਡੀਓ ਵਾਇਰਲ
ਜਲਾਲਾਬਾਦ ਏਰੀਏ ਵਿੱਚੋਂ ਆਈ ਸਾਬਕਾ ਸਰਪੰਚ ਬੀਬੀ ਛਿੰਦਰ ਕੌਰ ਨੇ ਪਿੰਡ ਗੰਧੜ ਨੂੰ ਭੇਦਭਾਵ ਕਰਨ ਦਾ ਮੇਹਣਾ ਮਾਰਿਆ। ਅਖੀਰ ਵਿੱਚ ਤਰਸੇਮ ਖੁੰਡੇ ਹਲਾਲ ਨੇ ਕਿਸਾਨ ਮਜ਼ਦੂਰ ਯੂਨੀਅਨਾਂ ਵੱਲੋਂ ਨੌਦੀਪ ਦੀ ਰਿਹਾਈ ਲਈ ਕੀਤੇ ਉਪਰਾਲਿਆਂ ਦਾ ਲੋਕਾਂ ਨੂੰ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਹੁਣ ਵੇਲਾ ਆ ਗਿਆ ਹੈ ਸਾਨੂੰ ਜਾਤਾਂ-ਪਾਤਾਂ ਛੱਡ ਕੇ ਸਾਂਝੀਆਂ ਲੜਾਈਆਂ ਲੜਨੀਆਂ ਪੈਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ , ਮਜ਼ਦੂਰ ਤੇ ਹੋਰਨਾਂ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ ਬੇਅਦਬੀ ਕਾਂਡ: ਭਗੌੜੇ ਐਲਾਨੇ 3 ਡੇਰਾ ਸਿਰਸਾ ਪ੍ਰੇਮੀਆਂ ’ਤੇ ਮੁਕੱਦਮਾ ਦਰਜ
ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰ ਉਤਾਰੀ ਦਸਤਾਰ, ਜਾਨੋਂ-ਮਾਰਨ ਦੀਆਂ ਦਿੱਤੀਆਂ ਧਮਕੀਆਂ
NEXT STORY