ਧਾਰੀਵਾਲ (ਵਿਨੋਦ, ਜਵਾਹਰ) : ਪਿਛਲੇ ਦਿਨੀਂ ਪੋਲਟਰੀ ਫਾਰਮ ਮਾਲਕ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ 18 ਮਾਰਚ ਨੂੰ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸਿਧਵਾਂ ਵਿਖੇ ਰਾਤ ਆਪਣੇ ਪੋਲਟਰੀ ਫਾਰਮ ਕੋਲ ਸੁੱਤੇ ਪੋਲਟਰੀ ਫਾਰਮ ਦੇ ਮਾਲਕ ਅਜੈਬ ਸਿੰਘ ਪੁੱਤਰ ਮੂਲਾ ਸਿੰਘ ਦਾ ਕਿਸੇ ਨੇ ਰਵਾਇਤੀ ਹਥਿਆਰ ਨਾਲ ਕਤਲ ਕਰ ਦਿੱਤਾ ਸੀ, ਜਿਸ ਦੇ ਕਤਲ ਤੋਂ ਬਾਅਦ ਪੁਲਸ ਬੜੀ ਬਰੀਕੀ ਨਾਲ ਜਾਂਚ ਵਿਚ ਜੁਟੀ ਹੋਈ ਸੀ ਤੇ ਪੁਲਸ ਨੇ ਮ੍ਰਿਤਕ ਦੇ ਪੁੱਤਰ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਧਾਰੀਵਾਲ 'ਚ ਪੋਲਟਰੀ ਫਾਰਮ ਮਾਲਕ ਦਾ ਬੇਰਹਿਮੀ ਨਾਲ ਕਤਲ
ਇਸ ਸੰਬੰੰਧੀ ਧਾਰੀਵਾਲ ਪੁਲਸ ਸਟੇਸ਼ਨ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਸਵੰਤ ਸਿੰਘ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਨੇ ਰੰਜਿਸ਼ ਦੇ ਕਾਰਨ ਆਪਣੇ ਪਿਤਾ ਅਜੈਬ ਸਿੰਘ ਦਾ ਰਾਤ ਨੂੰ ਗਲਾ ਘੋਟ ਕੇ ਤੇ ਸਿਰ ਤੇ ਦਾਤਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਤੋਂ ਹੋਰ ਵੀ ਪੂਛਗਿੱਛ ਕੀਤੀ ਜਾ ਰਹੀ ਹੈ।
NRIs ਨੂੰ 14 ਦਿਨ ਲਈ ਘਰ ਬੈਠਣ ਦੀ ਹਦਾਇਤ, ਸਿਹਤ ਜਾਂਚ ਲਈ 18 ਮੈਡੀਕਲ ਟੀਮਾਂ ਕਾਰਜਸ਼ੀਲ
NEXT STORY