ਨਵੀਂ ਦਿੱਲੀ/ਚੰਡੀਗੜ੍ਹ- ਫਿਲਮ ਅਭਿਨੇਤਾ ਧਰਮੇਂਦਰ ਨੇ ਇਕ ਪ੍ਰੋਗਰਾਮ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ਼ ਖੋਲ੍ਹਦੇ ਹੋਏ ਜੀਵਨ ਦੇ ਕਈ ਪਹਿਲੂਆਂ ਦਾ ਜ਼ਿਕਰ ਕੀਤਾ। 'ਸ਼ੋਲੇ' ਫਿਲਮ ਦੇ 'ਵੀਰੂ' ਨੇ ਜ਼ਿੰਦਗੀ ਦਾ ਰਾਜ਼ ਖੋਲ੍ਹਦੇ ਹੋਏ ਦੱਸਿਆ ਕਿ ਪੀਜੀਆਈ ਦੇ ਡਾਕਟਰ ਦੀ ਸਲਾਹ ਮੰਨ ਕੇ ਉਨ੍ਹਾਂ ਨੇ ਡਰਿੰਕ ਕਰਨੀ ਛੱਡ ਦਿੱਤੀ ਅਤੇ ਅੱਜ ਉਹ ਸਿਹਤਮੰਦ ਹਨ। ਅਭਿਨੇਤਾ ਧਰਮੇਂਦਰ ਨੇ ਦੱਸਿਆ ਕਿ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਣ 'ਤੇ ਉਨ੍ਹਾਂ ਨੂੰ ਪੀਜੀਆਈ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨਾਲ ਕਿਰਨ ਖੇਰ ਵੀ ਸੀ। ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਪੀਜੀਆਈ ਦੇ ਕਰਜ਼ਦਾਰ ਹਨ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਪੰਜਾਬ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਡਿੱਗ ਗਏ। ਉਦੋਂ ਉਨ੍ਹਾਂ ਨੂੰ ਪੀਜੀਆਈ 'ਚ ਭਰਤੀ ਕਰਵਾਇਆ ਗਿਆ।
ਇਲਾਜ ਦੌਰਾਨ ਜਦੋਂ ਉਨ੍ਹਾਂ ਨੂੰ ਡਾਕਟਰ ਨੇ ਪੁੱਛਿਆ ਕਿ ਤੁਸੀਂ ਰਾਤ ਨੂੰ ਕੀ ਖਾਧਾ ਸੀ ਅਤੇ ਕੀ ਪੀਤਾ ਸੀ। ਧਰਮੇਂਦਰ ਨੇ ਮਜ਼ਾਕੀਆ ਲਹਿਜੇ 'ਚ ਦੱਸਿਆ ਕਿ ਉਨ੍ਹਾਂ ਨੇ ਡਿਨਰ 'ਚ ਕੀ ਖਾਧਾ ਅਤੇ ਕੀ ਪੀਤਾ ਇਸ ਦੀ ਜਾਣਕਾਰੀ ਨਹੀਂ ਹੈ। ਇਸ 'ਤੇ ਡਾਕਟਰ ਨੇ ਉਨ੍ਹਾਂ ਨੂੰ ਡਰਿੰਕ ਛੱਡਣ ਦੀ ਸਲਾਹ ਦਿੱਤੀ। ਧਰਮੇਂਧਰ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਇਸ ਨੂੰ ਫੋਲੋਅ ਕੀਤਾ ਅਤੇ ਅੱਜ ਸਿਹਤਮੰਦ ਹਾਂ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਈ ਪਹਿਲੂਆਂ ਦਾ ਜ਼ਿਕਰ ਕੀਤਾ। ਮੁੱਖ ਮਹਿਮਾਨ ਕਿਰਨ ਖੇਰ ਨੇ ਕਿਹਾ ਕਿ ਮੈਨੂੰ ਚੋਣਾਂ ਨਾ ਲੜਨ ਦੀ ਨਸੀਹਤ ਅਭਿਨੇਤਾ ਧਰਮੇਂਦਰ ਨੇ ਦਿੱਤੀ ਸੀ ਪਰ ਮੈਂ ਚੋਣਾਂ ਲੜਕੀਆਂ, ਜਿਸ ਕਾਰਨ ਮੈਂ ਆਪਣੇ ਮੁੰਬਈ ਦੇ ਘਰ ਤੋਂ ਦੂਰ ਹਾਂ ਅਤੇ ਆਪਣੇ ਪਤੀ ਅਤੇ ਬੇਟੇ ਦੋਹਾਂ ਨੂੰ ਮਿਸ ਕਰ ਰਹੀ ਹਾਂ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਵੀਡੀਓ 'ਚ ਦੇਖੋ ਮੋਦੀ ਵਲੋਂ ਸ਼ੁਰੂ ਕੀਤੀ 'ਸਵੱਛ ਮੁਹਿੰਮ' ਦੀ ਇਕ ਸਾਲ ਬਾਅਦ ਦੀ ਸੱਚਾਈ
NEXT STORY