ਜਲੰਧਰ (ਵਰੁਣ)– ਢਿੱਲੋਂ ਬ੍ਰਦਰਜ਼ ਦੇ ਮਾਮਲੇ ਵਿਚ ਕਪੂਰਥਲਾ ਪੁਲਸ ਦੀ ਐੱਫ.ਆਈ.ਆਰ. ਅਤੇ ਬਚਾਅ ਧਿਰ ਦੇ ਸਬੂਤਾਂ ਵਿਚਕਾਰ ਜ਼ਮੀਨ-ਆਸਮਾਨ ਦਾ ਫਰਕ ਨਿਕਲਿਆ ਹੈ। ‘ਜਗ ਬਾਣੀ’ ਪਹਿਲਾਂ ਤੋਂ ਹੀ ਸਾਬਿਤ ਕਰ ਚੁੱਕੀ ਹੈ ਕਿ ਕਪੂਰਥਲਾ ਪੁਲਸ ਨੇ ਐੱਫ.ਆਈ.ਆਰ. ਕਰਨ ਵਿਚ ਇੰਨੀ ਲਾਪ੍ਰਵਾਹੀ ਦਿਖਾਈ ਹੈ ਕਿ ਇਸ ਨਾਲ ਨਾ ਤਾਂ ਢਿੱਲੋਂ ਪਰਿਵਾਰ ਨੂੰ ਇਨਸਾਫ਼ ਮਿਲ ਰਿਹਾ ਹੈ ਅਤੇ ਨਾ ਹੀ ਨਵਦੀਪ ਸਿੰਘ ਧਿਰ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਕਪੂਰਥਲਾ ਪੁਲਸ ਢਿੱਲੋਂ ਬ੍ਰਦਰਜ਼ ਵੱਲੋਂ ਛਾਲ ਮਾਰਨ ਦੇ 430 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੱਚਾਈ ਸਾਹਮਣੇ ਨਹੀਂ ਲਿਆ ਪਾ ਰਹੀ ਪਰ ‘ਜਗ ਬਾਣੀ’ ਦੇ ਹੱਥ ਅਜਿਹੇ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਨਾਲ ਕਪੂਰਥਲਾ ਪੁਲਸ ਦੀ ਇਨਵੈਸਟੀਗੇਸ਼ਨ ਸਵਾਲਾਂ ਵਿਚ ਘਿਰ ਚੁੱਕੀ ਹੈ।
‘ਜਗ ਬਾਣੀ’ ਨੇ ਖਬਰ ਛਾਪ ਕੇ ਪਹਿਲਾਂ ਹੀ ਦੱਸਿਆ ਸੀ ਕਿ ਮਾਨਵਜੀਤ ਢਿੱਲੋਂ ਅਤੇ ਜਸ਼ਨਬੀਰ ਢਿੱਲੋਂ ਨੇ ਬਿਆਸ ਦਰਿਆ ਵਿਚ ਛਾਲ ਮਾਰੀ ਅਤੇ ਮਾਨਵਜੀਤ ਦੀ ਲਾਸ਼ ਮਿਲਣ ਤਕ ਦੇ ਸਮੇਂ ਵਿਚ ਪੁਲਸ ਨੇ ਲਾਪਤਾ ਦੀ ਸ਼ਿਕਾਇਤ ’ਤੇ ਸਿਰਫ਼ ਖਾਨਾਪੂਰਤੀ ਕੀਤੀ ਅਤੇ ਕੋਈ ਵੀ ਜਾਂਚ ਨਹੀਂ ਕੀਤੀ। ਜਦੋਂ ਜਸ਼ਨਬੀਰ ਦੀ ਲਾਸ਼ ਮਿਲੀ ਤਾਂ ਐੱਸ.ਐੱਸ.ਪੀ. ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਾਹਲੀ-ਕਾਹਲੀ ਵਿਚ ਐੱਫ.ਆਈ.ਆਰ. ਕੱਟ ਦਿੱਤੀ ਗਈ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ
ਕਪੂਰਥਲਾ ਪੁਲਸ ਨੇ ਐੱਫ.ਆਈ.ਆਰ. ਵਿਚ ਲਿਖਿਆ ਹੈ ਕਿ 17 ਅਗਸਤ 2023 ਨੂੰ ਜਸ਼ਨਬੀਰ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ ਅਤੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਕੋਈ ਵੀ ਫੋਨ ਨਹੀਂ ਚੁੱਕਿਆ ਪਰ ਕਾਲ ਡਿਟੇਲ ਕਢਵਾਉਣ ’ਤੇ ਇਹ ਗੱਲ ਸਾਹਮਣੇ ਆਈ ਕਿ 16 ਅਗਸਤ 2023 ਤੋਂ ਲੈ ਕੇ 17 ਅਗਸਤ ਸ਼ਾਮ ਦੇ 7.47 ਵਜੇ ਤਕ ਜਸ਼ਨਬੀਰ ਨੇ ਆਪਣੇ ਮੋਬਾਈਲ ਤੋਂ ਕੁੱਲ 40 ਵਾਰ ਪਤਨੀ, ਮਾਂ ਅਤੇ ਭਰਾ ਮਾਨਵਜੀਤ ਢਿੱਲੋਂ ਨਾਲ ਗੱਲਾਂ ਕੀਤੀਆਂ ਸਨ।
ਉਥੇ ਹੀ, ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜੇਕਰ ਥਾਣਾ ਨੰਬਰ 1 ਵਿਚ 107/51 ਦੀ ਡੀ.ਡੀ.ਆਰ. ਹੋਣ ਤੋਂ ਬਾਅਦ ਡੀ.ਸੀ.ਪੀ. ਦੀ ਅਦਾਲਤ ਵਿਚ ਜਦੋਂ ਮਾਨਵਜੀਤ ਢਿੱਲੋਂ ਨੂੰ ਜ਼ਮਾਨਤ ਲਈ ਪੇਸ਼ ਕੀਤਾ ਗਿਆ ਤਾਂ ਜਿਹੜੇ ਪੁਲਸ ਕਰਮਚਾਰੀਆਂ ਦੇ ਬਿਆਨਾਂ ’ਤੇ ਐਕਸ਼ਨ ਲਿਆ ਗਿਆ ਸੀ, ਉਹ ਵੀ ਅਦਾਲਤ ਵਿਚ ਸਨ ਅਤੇ ਸਾਰੀਆਂ ਗੱਲਾਂ ਸੁਣ ਕੇ ਹੀ ਦੋਸ਼ ਤੈਅ ਹੋਣ ’ਤੇ ਮਾਨਵਜੀਤ ਨੂੰ ਜ਼ਮਾਨਤ ਦੇ ਦਿੱਤੀ ਗਈ।
ਆਖਿਰਕਾਰ ਮਾਨਵਜੀਤ ਨਾਲ ਜੇਕਰ ਥਾਣੇ ਵਿਚ ਰੰਜਿਸ਼ਨ ਜਾਂ ਫਿਰ ਸੋਚੀ-ਸਮਝੀ ਸਾਜ਼ਿਸ਼ ਤਹਿਤ 107/51 ਦੀ ਕਾਰਵਾਈ ਕੀਤੀ ਗਈ ਤਾਂ ਮਾਨਵਜੀਤ ਅਤੇ ਉਸ ਦੇ ਨਾਲ ਅਦਾਲਤ ਵਿਚ ਮੌਜੂਦ ਹੋਰਨਾਂ ਸਾਥੀਆਂ ਨੇ ਅਦਾਲਤ ਵਿਚ ਇਸ ਸਬੰਧੀ ਆਪਣਾ ਪੱਖ ਕਿਉਂ ਨਹੀਂ ਰੱਖਿਆ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜਸ਼ਨਬੀਰ ਢਿੱਲੋਂ ਜਿਸ ਸਕੌਡਾ ਗੱਡੀ ਵਿਚ ਆਪਣੇ ਘਰੋਂ ਬਿਆਸ ਦਰਿਆ ਤਕ ਪੁੱਜਾ, ਪੁਲਸ ਨੇ ਉਸ ਦੀ ਚੈਕਿੰਗ ਅਤੇ ਵੀਡੀਓਗ੍ਰਾਫੀ ਕੀਤੀ ਸੀ ? ਜਿਸ ਕਮਰੇ ਦੀ ਚਾਬੀ ਜਸ਼ਨਬੀਰ ਤੋਂ ਮਿਲੀ, ਉਥੇ ਉਸ ਨੇ ਆਖਰੀ ਰਾਤ ਬਿਤਾਈ ਸੀ ਤਾਂ ਉਸ ਕਮਰੇ ਦੀ ਵੀ ਚੈਕਿੰਗ ਜਾਂ ਵੀਡੀਓਗ੍ਰਾਫੀ ਕੀਤੀ ਅਤੇ ਉਥੋਂ ਕੀ-ਕੀ ਐਵੀਡੈਂਸ ਇਕੱਠੇ ਕੀਤੇ ਗਏ। 430 ਦਿਨਾਂ ਵਿਚ ਪੁਲਸ ਨੇ ਆਪਣੀ ਜਾਂਚ ਵਿਚ ਕਿਹੜੇ ਅਜਿਹੇ ਇਨਪੁੱਟ ਜੁਟਾਏ ਜਾਂ ਫਿਰ ਇਨਵੈਸਟੀਗੇਸ਼ਨ ਕੀਤੀ, ਜਿਸ ਵਿਚ ਐੱਫ.ਆਈ.ਆਰ. ਵਿਚ ਲਿਖੇ ਦੋਸ਼ ਸਹੀ ਸਾਬਿਤ ਹੋ ਰਹੇ ਹਨ।
ਇਹ ਵੀ ਪੜ੍ਹੋ- AGTF ਤੇ UP ਪੁਲਸ ਦਾ ਸਾਂਝਾ ਆਪਰੇਸ਼ਨ, ਪੰਜਾਬ 'ਚ ਸਨਸਨੀਖੇਜ਼ ਕਤਲ ਮਾਮਲਿਆਂ 'ਚ Wanted ਸ਼ੂਟਰ ਕੀਤੇ ਕਾਬੂ
ਹਾਲਾਂਕਿ ਐੱਫ.ਆਈ.ਆਰ. ਵਿਚ ਜਸ਼ਨਬੀਰ ਦੇ ਨਾਲ ਵੀ ਬਦਸਲੂਕੀ ਦੇ ਦੋਸ਼ ਹਨ ਪਰ ਜਸ਼ਨਬੀਰ ਦੀ 16 ਅਗਸਤ 2023 ਦੀ ਲੋਕੇਸ਼ਨ ਸ਼ਾਮ 5.54 ਵਜੇ ਥਾਣਾ ਨੰਬਰ 1 ਦੀ ਨਿਕਲੀ ਸੀ ਪਰ ਮਾਨਵਜੀਤ ਢਿੱਲੋਂ ਖ਼ਿਲਾਫ਼ ਜੋ ਡੀ.ਡੀ.ਆਰ. ਕੱਟੀ ਗਈ, ਉਹ ਉਸੇ ਤਰੀਕ ਦੀ ਸ਼ਾਮ 7.41 ਵਜੇ ਦੀ ਸੀ, ਜਿਸ ਬਾਰੇ ਜਸ਼ਨਬੀਰ ਨੂੰ ਪਤਾ ਤਕ ਨਹੀਂ ਸੀ।
ਥਾਣਾ ਨੰਬਰ 1 ਦੇ ਕੈਮਰਿਆਂ ਦੇ ਪਹਿਲਾਂ ਤੋਂ ਹੀ ਖ਼ਰਾਬ ਹੋਣ ਦੀ ਗੱਲ ਅਤੇ ਸਬੂਤ ਵੀ ਮਿਲ ਚੁੱਕੇ ਹਨ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਸਾਜ਼ਿਸ਼ ਤਹਿਤ ਕੈਮਰਿਆਂ ਨਾਲ ਛੇੜਖਾਨੀ ਨਹੀਂ ਕੀਤੀ ਗਈ, ਭਾਵ ਐੱਫ.ਆਈ.ਆਰ. ਅਤੇ ਸਬੂਤਾਂ ਨੂੰ ਦੇਖਿਆ ਜਾਵੇ ਤਾਂ ਇਸ ਮਾਮਲੇ ਵਿਚ ਕਪੂਰਥਲਾ ਪੁਲਸ ਨੇ ਅਜਿਹੀ ਲਾਪ੍ਰਵਾਹੀ ਦਿਖਾ ਦਿੱਤੀ ਕਿ ਆਪਣੇ ਜਵਾਨ ਬੇਟਿਆਂ ਦੀ ਮੌਤ ਦੀ ਸੱਚਾਈ ਜਾਣਨ ਲਈ ਢਿੱਲੋਂ ਪਰਿਵਾਰ ਨੂੰ ਇੰਨੀ ਉਡੀਕ ਕਰਨੀ ਪੈ ਰਹੀ ਹੈ।
ਦੂਜੇ ਪਾਸੇ ਸ਼ਿਕਾਇਤਕਰਤਾ ਮਾਨਵਦੀਪ ਉੱਪਲ ਨੇ ਵੀ ਕਪੂਰਥਲਾ ਪੁਲਸ ਨੂੰ ਸਵਾਲਾਂ ਦੇ ਘੇਰਿਆ ਹੈ। ਉੱਪਲ ਨੇ ਪਹਿਲਾਂ ਕਿਹਾ ਕਿ ਢਿੱਲੋਂ ਪਰਿਵਾਰ ਨਾਲ ਉਸਨੂੰ ਪੂਰੀ ਹਮਦਰਦੀ ਹੈ। ਉਹ ਸਿਰਫ ਸੱਚਾਈ ਜਾਣਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲ ਜਾਂਦਾ ਰਿਹਾ ਪਰ ਉਸਦਾ ਸਮਾਂ ਖਰਾਬ ਕੀਤਾ ਗਿਆ। ਉਸਨੂੰ ਕੋਈ ਰਸਤਾ ਨਾ ਮਿਲਿਆ ਤਾਂ ਉਸ ਨੇ ਮੀਡੀਆ ਦਾ ਸਹਾਰਾ ਲਿਆ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਪਰ ਉਸਨੂੰ ਗਲਤ ਸਮਝ ਲਿਆ ਗਿਆ।
ਮਾਨਵ ਉੱਪਲ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਸਿਰਫ ਸੱਚਾਈ ਸਾਹਮਣੇ ਲਿਆਉਣ ਦੀ ਗੱਲ ਕਰ ਰਿਹਾ ਹੈ ਪਰ ਕਪੂਰਥਲਾ ਪੁਲਸ ਦਾ ਇਨਵੈਸਟੀਗੇਸ਼ਨ ਟ੍ਰੈਕ ਉਸ ਦੀ ਸਮਝ ਤੋਂ ਬਾਹਰ ਹੈ। ਉਸ ਨੇ ਕਿਹਾ ਕਿ ਜਦੋਂ ਉਹ ਮੀਡੀਆ 'ਚ ਆਇਆ ਤਾਂ ਉਸ ਦੇ ਅਗਲੇ ਦਿਨ ਕਪੂਰਥਲਾ ਪੁਲਸ ਨੇ ਡੀ.ਐੱਨ.ਏ. ਦੀ ਰਿਪੋਰਟ ਦੁਬਾਰਾ ਭੇਜੀ, ਜਦੋਂ ਕਿ ਪਹਿਲੇ ਸੈਂਪਲ ਦੀ ਰਿਪੋਰਟ ਮਈ 2024 ਨੂੰ ਆ ਚੁੱਕੀ ਸੀ।
ਇਹ ਵੀ ਪੜ੍ਹੋ- ਸਾਵਧਾਨ ! ਹੁਣ ਨਹੀਂ ਕਰ ਸਕੋਗੇ ਇਹ ਕੰਮ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮਾਨਤ 'ਤੇ ਬਾਹਰ ਆ ਕੇ ਮੁੜ ਲੈ ਲਿਆ ਪੰਗਾ, ਘਰ ਵੜ ਕੇ ਪਾੜ'ਤਾ ਕੁੜੀ ਦਾ ਸਿਰ, ਫ਼ਿਰ ਲੋਕਾਂ ਨੇ ਜੋ ਕੀਤਾ...
NEXT STORY