ਤਪਾ ਮੰਡੀ (ਸ਼ਾਮ ਗਰਗ) : ਤਪਾ ਢਿੱਲਵਾਂ ਰੋਡ ’ਤੇ ਸਥਿਤ ਖਸਤਾ ਹਾਲਤ ਇਕ ਪੇਪਰ ਮਿੱਲ 'ਚ ਸਵੇਰ ਸਮੇਂ ਠੇਕੇਦਾਰ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਚੱਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ।ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਠੇਕੇਦਾਰ ਅਬਦੁਲ ਰਹਿਮਾਨ ਉਰਫ ਭੋਲਾ ਵਾਸੀ ਮਲੇਰਕੋਟਲਾ ਦੇ ਭਰਾ ਲਿਆਕਤ ਅਲੀ ਅਤੇ ਪੁੱਤਰ ਦਿਲਸ਼ਾਦ ਨੇ ਦੱਸਿਆ ਕਿ ਮ੍ਰਿਤਕ ਠੇਕੇਦਾਰ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਖਸਤਾ ਹਾਲਤ ਪੇਪਰ ਮਿੱਲ ਦਾ ਠੇਕਾ ਲਿਆ ਹੋਇਆ ਸੀ, ਜਿਸ ਨਾਲ ਲੇਬਰ ਦੇ 7 ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ,ਜਿਨ੍ਹਾਂ ’ਚੋਂ ਇੱਕ ਵਿਅਕਤੀ ਸ਼ਾਮ ਸਮੇਂ ਛੁੱਟੀ ਲੈ ਕੇ ਚਲਾ ਗਿਆ ਸੀ।
ਇਹ ਵੀ ਪੜ੍ਹੋ: ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ ਰਮਜਾਨ ਦਾ ਮਹੀਨਾ ਹੋਣ ਕਾਰਨ ਅੱਜ 14ਵੇਂ ਰੋਜ਼ੇ ਵਾਲੇ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਕਰੀਬ ਢਾਈ ਕੁ ਵਜੇ ਉੱਠਣ ਉਪਰੰਤ ਉਸ ਨੇ ਲੇਬਰ ਨੂੰ ਉਠਾਇਆ ਅਤੇ ਰੋਜ਼ਾ ਰੱਖਣ ਲਈ ਕਿਹਾ। ਉਪਰੰਤ ਆਪ ਬਜ਼ੂ ਕਰਨ ਸਬੰਧੀ ਪਾਣੀ ਲੈਣ ਲਈ ਚਲਾ ਗਿਆ,ਲਗਭਗ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਜਦੋਂ ਠੇਕੇਦਾਰ ਵਾਪਸ ਨਾ ਪਹੁੰਚਿਆ ਤਾਂ ਲੇਬਰ ਨੂੰ ਸ਼ੱਕ ਪੈਦਾ ਹੋਣ ਤੇ ਉਨ੍ਹਾਂ ਪਾਣੀ ਵਾਲੀ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਠੇਕੇਦਾਰ ਮ੍ਰਿਤਕ ਹਾਲਤ ਦੇ ਵਿਚ ਪਿਆ ਸੀ,ਜਿਸ ਦੀ ਮੌਤ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੀ ਜਾਪ ਰਹੀ ਸੀ, ਉਨ੍ਹਾਂ ਤੁਰੰਤ ਇਸ ਦੀ ਸੂਚਨਾ ਜਾਣਕਾਰ ਵਿਅਕਤੀਆਂ ਨੂੰ ਦਿੱਤੀ,ਜਿਨ੍ਹਾਂ ਇਸਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'
ਸੂਚਨਾ ਮਿਲਦੇ ਹੀ ਐੱਸ.ਪੀ. ਤਪਾ ਜਗਵਿੰਦਰ ਸਿੰਘ ਚੀਮਾ, ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਜਗਜੀਤ ਸਿੰਘ ਘੁਮਾਣ,ਥਾਣਾ ਮੁਖੀ ਮੁਨੀਸ਼ ਕੁਮਾਰ ਭਦੌੜ ਸਮੇਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫ਼ਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ
NEXT STORY