ਫ਼ਰੀਦਕੋਟ, (ਹਾਲੀ)- ਡਾਇਟ ਫ਼ਰੀਦਕੋਟ ਦੇ ਸਮੂਹ ਸਟਾਫ਼ ਨੂੰ 5 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਡਾਇਟ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਰਜਵੰਤ ਕੌਰ ਦੀ ਅਗਵਾਈ 'ਚ ਡਾਇਟ ਦੇ ਪ੍ਰਿੰਸੀਪਲ ਹਰੀਸ਼ ਕੁਮਾਰ ਨੂੰ ਮੰਗ-ਪੱਤਰ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਰਜਵੰਤ ਕੌਰ ਨੇ ਦੱਸਿਆ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਅਤੇ ਮਿਲ ਕੇ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਸੰਸਥਾ ਦੇ ਸੀਨੀਅਰ ਲੈਕਚਰਾਰ ਡਾ. ਮੁਕੇਸ਼ ਭੰਡਾਰੀ ਅਤੇ ਜੀਨਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਟਾਫ਼ ਨੂੰ ਤਨਖ਼ਾਹਾਂ ਲੈਣ ਲਈ ਵਾਰ-ਵਾਰ ਸੰਘਰਸ਼ ਕਰਨਾ ਪੈ ਰਿਹਾ ਦਾ ਹੈ ਅਤੇ ਕਈ ਵਾਰ ਹਾਈ ਕੋਰਟ ਵੀ ਜਾਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਮਾਣਯੋਗ ਹਾਈ ਕੋਰਟ ਵੱਲੋਂ ਤਨਖ਼ਾਹ ਵਿਚ ਦੇਰੀ ਕਰਨ ਲਈ ਵਿਭਾਗ ਨੂੰ 9 ਫੀਸਦੀ ਵਿਆਜ ਦੇਣ ਲਈ ਕਿਹਾ ਗਿਆ ਸੀ ਅਤੇ ਤਨਖ਼ਾਹ ਵੀ ਰੈਗੂਲਰ ਦੇਣ ਲਈ ਹਦਾਇਤ ਕੀਤੀ ਸੀ ਪਰ ਵਿਭਾਗ ਵੱਲੋਂ ਅਜੇ ਤੱਕ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਗਈਆਂ। ਤਨਖ਼ਾਹ ਲੇਟ ਹੋਣ ਕਾਰਨ ਜੀ. ਪੀ. ਐੱਫ. ਦੇ ਲੋਨ ਵਿਆਜ ਵਿਚ ਮੁਲਾਜ਼ਮਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਲੋਨ ਦੀਆਂ ਕਿਸ਼ਤਾਂ ਟੁੱਟਣ ਕਾਰਨ ਵੀ ਜੁਰਮਾਨਾ ਭਰਨਾ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਨਾ ਹੋਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਸੰਸਥਾ ਦੇ ਲੈਕਚਰਾਰ ਸੁਖਬੀਰ ਇੰਦਰ ਸਿੰਘ, ਡਾ. ਸੰਜੀਵ ਕਟਾਰੀਆ, ਮਦਨ ਲਾਲ, ਇਕਬਾਲ ਸਿੰਘ, ਰਾਜ ਕੁਮਾਰ, ਸਵਰਨ ਕਾਂਤਾ, ਰਮਨਪ੍ਰੀਤ ਕੁਲਾਰ, ਯਸ਼ਬੀਰ ਕੌਰ, ਵੀਰਜੀਤ ਕੌਰ, ਮੀਨਾ ਕੁਮਾਰੀ, ਸੰਤੋਸ਼ ਕੁਮਾਰੀ, ਇੰਦਰਜੀਤ ਕੌਰ, ਛਿੰਦਰਪਾਲ ਕੌਰ, ਨਵਜੀਤ ਕੌਰ, ਸ਼ਾਮ ਲਾਲ ਆਦਿ ਮੌਜੂਦ ਸਨ।
ਕਾਰ ਦੀ ਟੱਕਰ ਕਾਰਨ ਚੌਕੀਦਾਰ ਦੀ ਮੌਤ
NEXT STORY