ਮੋਗਾ (ਗੋਪੀ ਰਾਊਕੇ) : ਸੂਬੇ ਭਰ ਵਿਚ ਜਿੱਥੇ ਅੱਜ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਗਿਆ, ਉੱਥੇ ਹੀ ਮੋਗਾ ਵਿਚ ਡੀ. ਏ. ਜੀ. ਨਰਿੰਦਰ ਭਾਰਗਵ ਦੀ ਅਗਵਾਈ ’ਚ ਮੋਗਾ ਦੀ ਇੰਦਰਾ ਕਲੋਨੀ, ਸਾਧਾਂਵਾਲੀ ਬਸਤੀ, ਹਰੀਜਨ ਕਲੋਨੀ ਦੇ ਨਾਲ-ਨਾਲ ਵੱਖ-ਵੱਖ ਇਲਾਕਿਆਂ ਵਿਚ ਸਰਚ ਅਭਿਆਨ ਚਲਾਇਆ ਗਿਆ।
ਡੀ. ਐੱਸ. ਪੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਸ ਦੀ ਜ਼ੀਰੋ ਟੌਲਰੈਂਸ ਨੀਤੀ ਦੇ ਤਹਿਤ ਮੋਗਾ ਵਿਚ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਨਾ ਨੂੰ ਨਾਲ ਲੈ ਕੇ ਕੁੱਲ ਤਿੱਨ ਸੌ ਮੁਲਾਜ਼ਮਾਂ ਨਾਲ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਰਚ ਅਭਿਆਨ ਦਾ ਸਮਾਂ ਚਾਰ ਵਜੇ ਤੱਕ ਦਾ ਹੈ ਪਰ ਜੇਕਰ ਸਾਨੂੰ ਕੁਝ ਬਰਾਮਦ ਨਹੀਂ ਹੁੰਦਾ ਤਾਂ ਇਹ ਸਰਚ ਅਭਿਆਨ ਲੰਬਾ ਵੀ ਚੱਲ ਸਕਦਾ ਹੈ।
ਦੋਸਤਾਂ ਨਾਲ ਫ਼ਿਲਮ ਵੇਖ ਘਰ ਪਰਤ ਰਹੇ 2 ਸਕੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛ ਗਏ ਸੱਥਰ
NEXT STORY