ਚੰਡੀਗੜ੍ਹ (ਪ੍ਰੀਕਸ਼ਿਤ) : 6 ਮਹੀਨੇ ਪਹਿਲਾਂ ਵਿਅਕਤੀ ਨੂੰ ਪਾਬੰਦੀਸ਼ੁਦਾ ਸਾਮਾਨ ਦਾ ਕੋਰੀਅਰ ਭੇਜੇ ਜਾਣ ਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਡਿਜੀਟਲ ਅਰੈਸਟ ਕਰ ਲਿਆ ਅਤੇ ਕਰੀਬ 45 ਲੱਖ ਰੁਪਏ ਠੱਗ ਲਏ। ਜਾਂਚ ਦੌਰਾਨ ਸਾਈਬਰ ਥਾਣਾ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਪਾਲ ਸੋਨੀ ਦੀ ਨਿਸ਼ਾਨਦੇਹੀ ’ਤੇ ਰਾਜਸਥਾਨ ਦੇ ਡਿਡਵਾਨਾ ਤੋਂ ਸ਼ਿਵ ਪ੍ਰਤਾਪ ਨੂੰ ਕਾਬੂ ਕੀਤਾ ਗਿਆ। ਅਦਾਲਤ ਨੇ ਗੋਪਾਲ ਸੋਨੀ ਨੂੰ ਨਿਆਂਇਕ ਹਿਰਾਸਤ ਤੇ ਸ਼ਿਵ ਪ੍ਰਤਾਪ ਨੂੰ 2 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਅਧਿਕਾਰੀਆਂ ਮੁਤਾਬਕ, ਮੁਲਜ਼ਮਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਗਏ ਸਨ, ਜਦਕਿ ਸਰਗਨਾ ਪੈਸੇ ਲੈ ਕੇ ਦੁਬਈ ਭੱਜ ਗਿਆ ਹੈ।
ਮਨੀਮਾਜਰਾ ਡੁਪਲੈਕਸ ਦੇ ਕ੍ਰਿਸ਼ਨ ਲਾਲ ਗੁਪਤਾ ਅਨੁਸਾਰ 25 ਮਈ ਨੂੰ ਸਵੇਰੇ 10 ਵਜੇ ਅਣਪਛਾਤੇ ਨੰਬਰ ਤੋਂ ਫੋਨ ਕਰਨ ਵਾਲੇ ਨੇ ਆਪਣਾ ਨਾਂ ਨਵੀਨ ਦੱਸਿਆ ਤੇ ਕਿਹਾ ਕਿ ਉਸ ਦੇ ਨਾਂ ਤੋਂ ਇਕ ਪਾਰਸਲ ਮਿਲਿਆ ਹੈ ਜੋ ਮੁਹੰਮਦ ਨਸੀਮ ਦੇ ਨਾਂ ’ਤੇ ਡਿਲੀਵਰ ਹੋ ਰਿਹਾ ਸੀ। ਪਾਬੰਦੀਸ਼ੁਦਾ ਸਾਮਾਨ ਹੋਣ ਕਾਰਨ ਪਾਰਸਲ ਨੂੰ ਕਸਟਮ ਵਿਭਾਗ ਨੇ ਰੋਕ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਮੁਲਜ਼ਮ ਨੇ ਪ੍ਰਕਾਸ਼ ਨਾਂ ਦੇ ਸ਼ਾਤਰ ਨਾਲ ਗੱਲ ਕਰਵਾਈ।
ਇਹ ਵੀ ਪੜ੍ਹੋ : ਕੋਰਟ ਨੇ ਕੰਗਨਾ ਰਣੌਤ ਨੂੰ ਭੇਜਿਆ ਨੋਟਿਸ, ਕਿਸਾਨਾਂ ਤੇ ਮਹਾਤਮਾ ਗਾਂਧੀ 'ਤੇ ਟਿੱਪਣੀ ਕਰਨੀ ਪਈ ਮਹਿੰਗੀ
ਗੱਲਬਾਤ ਦੌਰਾਨ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਲਈ ਗਈ। ਮਾਮਲੇ ਨੂੰ ਗੰਭੀਰ ਦੱਸਦਿਆਂ ਆਧਾਰ ਕਾਰਡ ਨੰਬਰ ਤੇ ਫੋਟੋ ਮੰਗਵਾ ਲਈ। ਦੁਬਾਰਾ ਫੋਨ ਕਰਕੇ ਦੱਸਿਆ ਕਿ ਉਸ ਦਾ ਆਧਾਰ ਕਾਰਡ ਕਈ ਥਾਵਾਂ ’ਤੇ ਵਰਤਿਆ ਗਿਆ ਹੈ। ਮੁੰਬਈ ’ਚ 4 ਖਾਤੇ ਖੁੱਲ੍ਹੇ ਹਨ ਜਿਨ੍ਹਾਂ ਦੀ ਵਰਤੋਂ ਮਨੀ ਲਾਂਡਰਿੰਗ ਲਈ ਕਰਕੇ 8.5 ਮਿਲੀਅਨ ਡਾਲਰ ਬਾਹਰ ਭੇਜੇ ਗਏ ਹਨ। ਜੇਲ੍ਹ ’ਚ ਬੰਦ ਮੁਹੰਮਦ ਇਸਮਾਈਲ ਨਵਾਬ ਮਲਿਕ ਨਾਲ ਵੀ ਤੁਹਾਡੇ ਲਿੰਕ ਸਾਹਮਣੇ ਆਏ ਹਨ। ਇਸ ਲਈ 24 ਘੰਟੇ ਵੀਡੀਓ ਕਾਲ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਅਗਲੇ ਦਿਨ ਮੁਲਜ਼ਮਾਂ ਨੇ ਸਰਕਾਰੀ ਖਾਤੇ ’ਚ ਪੈਸੇ ਜਮ੍ਹਾਂ ਕਰਵਾਉਣ ਦੇ ਨਾਂ ’ਤੇ 45 ਲੱਖ 8 ਹਜ਼ਾਰ 500 ਰੁਪਏ ਟਰਾਂਸਫਰ ਕਰਵਾ ਲਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੂੰਏਂ ਦੇ ਜਾਲ ’ਚ ‘ਜ਼ਿੰਦਗੀਆਂ ਕੈਦ', ਸਾਹ ਲੈਣਾ ਹੋਇਆ ਔਖਾ
NEXT STORY