ਅਬੋਹਰ (ਰਹੇਜਾ) - ਪੰਜਾਬ ਸਰਕਾਰ ਬਜ਼ੁਰਗ, ਵਿਧਵਾ, ਅਪਾਹਜ ਤੇ ਹੋਰਨਾਂ ਪੈਨਸ਼ਨਾਂ ਨੂੰ ਵਧਾ ਕੇ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਪੈਨਸ਼ਨ ਵਧਾ ਕੇ ਤਾਂ ਕੀ ਦੇਣੀ ਸੀ ਸਗੋਂ ਜੋ ਨਾਮਾਤਰ 500 ਰੁਪਏ ਮਹੀਨਾ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਉਹ ਵੀ ਪੈਨਸ਼ਨਧਾਰਕਾਂ ਨੂੰ ਨਸੀਬ ਨਹੀਂ ਹੋ ਰਹੀ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ 'ਚ ਹਰ ਪੈਨਸ਼ਨਧਾਰਕ ਨੂੰ 1000 ਰੁਪਏ ਪ੍ਰਤੀ ਮਹੀਨਾ ਹਰ 8 ਤਾਰੀਖ ਨੂੰ ਉਨ੍ਹਾਂ ਦੇ ਖਾਤੇ 'ਚ ਪੈਨਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ। ਇਸੇ ਲੜੀ 'ਚ ਨਵੀਂ ਆਬਾਦੀ ਵਾਸੀ ਇਕ ਅਪਾਹਜ ਵਿਜੈ ਕੁਮਾਰ ਪੁੱਤਰ ਰਾਮ ਚੰਦ ਨੂੰ ਪੰਜਾਬ ਸਰਕਾਰ ਵੱਲੋਂ ਡੇਢ ਸਾਲ ਬਾਅਦ ਪਹਿਲੀ ਵਾਰ 750 ਰੁਪਏ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਸੁਧਾਰ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਪਾਹਜ ਪੈਨਸ਼ਨਧਾਰਕ ਵਿਜੈ ਕੁਮਾਰ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਨੂੰ ਪੈਨਸ਼ਨ ਨਾ ਮਿਲਣ ਬਾਰੇ ਦੱਸਿਆ। ਉਨ੍ਹਾਂ ਦੀ ਕੋਸ਼ਿਸ਼ ਨਾਲ ਡੇਢ ਸਾਲ ਬਾਅਦ ਪੈਨਸ਼ਨਧਾਰਕ ਨੂੰ ਰਾਸ਼ੀ ਮਿਲੀ ਹੈ।
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹੋਈ ਤਿਮਾਹੀ ਬੈਠਕ
NEXT STORY