ਕੋਟਕਪੂਰਾ (ਡਾ. ਭਾਵਿਤ) - ਭਾਰਤ ਦਾ ਕੌਮੀ ਝੰਡਾ 'ਤਿਰੰਗਾ' ਅਤੇ ਕੌਮੀ ਗੀਤ 'ਜਨ ਗਨ ਮਨ' ਸਵਾ 100 ਕਰੋੜ ਭਾਰਤ ਵਾਸੀਆਂ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਭਾਰਤੀ ਫੌਜ ਦੇ ਅਨੇਕਾਂ ਸੈਨਿਕ ਇਸ ਦੀ ਰੱਖਿਆ ਕਰਦੇ ਆਪਣੀਆਂ ਕੁਰਬਾਨੀਆਂ ਦੇ ਗਏ। ਭਾਰਤ ਦੇ ਕੌਮੀ ਗੀਤ ਨੂੰ ਵੱਖ-ਵੱਖ ਮੌਕਿਆਂ 'ਤੇ ਚਲਾਇਆ ਜਾਂਦਾ ਹੈ ਜਾਂ ਗਾਇਆ ਜਾਂਦਾ ਹੈ। ਗੀਤ ਨੂੰ ਗਾਉਣ ਜਾਂ ਚਲਾਉਣ ਦੀ ਸਹੀ ਰੂਪ ਰੇਖਾ ਬਾਰੇ ਸਮੇਂ-ਸਮੇਂ 'ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਭਾਰਤੀਆਂ ਦੇ ਮਾਰਗ ਦਰਸ਼ਨ ਲਈ ਭਾਰਤ ਦੀ ਸਰਕਾਰ ਵੱਲੋਂ ਇਨ੍ਹਾਂ ਹਦਾਇਤਾਂ ਦੀ ਜਾਣਕਾਰੀ ਇਕ ਜਾਣਕਾਰੀ ਸ਼ੀਟ ਵਿਚ ਦਰਜ ਕੀਤੀ ਗਈ ਹੈ। ਇਸ ਲਈ ਬਕਾਇਦਾ 'ਪ੍ਰੀਵੈਂਸ਼ਨ ਆਫ਼ ਇੰਸਲਟਸ ਟੂ ਦੀ ਨੈਸ਼ਨਲ ਓਨਰ ਐਕਟ' ਵੀ ਬਣਿਆ ਹੋਇਆ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਕੌਮੀ ਗੀਤ ਵਜਾਉਣ ਦੇ ਦੌਰਾਨ ਉਥੇ ਮੌਜੂਦ ਹਰ ਵਿਅਕਤੀ ਨੂੰ ਸਾਵਧਾਨ ਮੁਦਰਾ 'ਚ ਖੜ੍ਹੇ ਹੋਣ ਦੀਆਂ ਹਦਾਇਤਾਂ ਹਨ।
ਭਾਰਤ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਮੋਦੀ ਸਰਕਾਰ ਵੱਲੋਂ ਰਾਤ 12 ਵਜੇ ਜੀ. ਐੱਸ. ਟੀ. 2017 ਲਾਗੂ ਕੀਤਾ ਗਿਆ। ਇਸ ਮੌਕੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਭਾਰਤ ਸਰਕਾਰ ਵੱਲੋਂ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਲਈ ਮੰਤਰੀ ਮੰਡਲ, ਉੱਘੀਆਂ ਸ਼ਖਸੀਅਤਾਂ, ਫਿਲਮੀ ਹਸਤੀਆਂ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਹ ਭਾਰਤ ਦੀ ਇਕ ਰੀਤ ਹੈ ਕਿ ਜਦ ਰਾਸ਼ਟਰਪਤੀ ਕਿਸੇ ਸਮਾਰੋਹ ਵਿਚ ਹਾਜ਼ਰ ਹੁੰਦੇ ਹਨ ਤਾਂ ਉਨ੍ਹਾਂ ਦੇ ਆਉਣ ਅਤੇ ਜਾਣ ਸਮੇਂ ਕੌਮੀ ਗੀਤ 'ਜਨ ਗਨ ਮਨ' ਵਜਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਰਾਤ ਨੂੰ ਵੀ ਜਦ ਜੀ. ਐੱਸ. ਟੀ. 2017 ਲਾਗੂ ਕਰਨ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਏ ਤਾਂ ਕੌਮੀ ਗੀਤ ਵਜਾਇਆ ਗਿਆ। ਇਸ ਮੌਕੇ ਸਾਰੇ ਹਾਜ਼ਰੀਨ ਕੌਮੀ ਗੀਤ ਨੂੰ ਇੱਜ਼ਤ ਦੇਣ ਲਈ ਆਪਣੀ ਜਗ੍ਹਾ 'ਤੇ ਸਾਵਧਾਨ ਮੁਦਰਾ 'ਚ ਖੜ੍ਹੇ ਹੋ ਗਏ ਪਰ ਠੀਕ ਇਸੇ ਸਮੇਂ ਨਿਤਿਨ ਗਡਕਰੀ ਜੋ ਕਿ ਮੌਜੂਦਾ ਸੜਕ ਆਵਾਜਾਈ ਅਤੇ ਰਾਜਮਾਰਗ ਅਤੇ ਸ਼ਿਪਿੰਗ ਮੰਤਰੀ ਹਨ ਅਤੇ 2010 ਤੋਂ 2013 ਤੱਕ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ ਹਨ, ਨੂੰ ਹੱਥ ਜੋੜ ਕੇ ਖੜ੍ਹੇ ਵੇਖਿਆ ਗਿਆ।
ਇਥੇ ਵਰਨਣਯੋਗ ਹੈ ਕਿ ਨਿਤਿਨ ਗਡਕਰੀ ਦਾ ਭਾਰਤੀ ਰਾਜਨੀਤੀ ਵਿਚ ਅਹਿਮ ਸਥਾਨ ਹੈ। ਸਵਾਲ ਇਹ ਉੱਠਦਾ ਹੈ ਕਿ ਜਦ ਇੰਨੇ ਜ਼ਿੰਮੇਵਾਰ ਵਿਅਕਤੀਆਂ ਨੂੰ ਭਾਰਤ ਦਾ ਗੌਰਵ ਕਹੇ ਜਾਂਦੇ ਤਿਰੰਗੇ ਝੰਡੇ ਅਤੇ ਕੌਮੀ ਗੀਤ 'ਜਨ ਗਨ ਮਨ' ਦੀ ਸਾਖ ਦੀ ਕੋਈ ਪ੍ਰਵਾਹ ਨਹੀਂ ਤਾਂ ਹੋਰ ਕਿਸ ਨੂੰ ਹੋਵੇਗੀ। ਦੁਖਦਾਈ ਗੱਲ ਇਹ ਹੈ ਕਿ ਇਹ ਸਭ ਕੁਝ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਬਿਲਕੁਲ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੋਇਆ।
ਕਣਕ ਦੀ ਸਪੈਸ਼ਲ ਲੱਗਣ ਲਈ ਖਾਲੀ ਮਾਲ ਗੱਡੀ 'ਚ ਆਏ 200 ਯੂਰੀਆ ਦੇ ਬੈਗ
NEXT STORY