ਫਰੀਦਕੋਟ (ਜਗਤਾਰ): ਬੇਅਦਬੀ ਮਾਮਲੇ ਦੇ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ ’ਚ ਵੀ ਸਿੱਟ ਨੂੰ ਵੱਡਾ ਝਟਕਾ ਮਿਲਿਆ ਹੈ।ਐੱਫ.ਆਰ ਆਈ.117/2015 ’ਚ ਨਾਮਜ਼ਦ ਡੇਰਾ ਪ੍ਰੇਮੀਆਂ ਨੂੰ ਫਰੀਦਕੋਟ ਅਦਾਲਤ ਤੋਂ ਜ਼ਮਾਨਤ ਮਿਲੀ ਹੈ।ਇਸ ਮਾਮਲੇ ’ਚ ਸਿੱਟ ਵਲੋਂ ਸ਼ਕਤੀ ਸਿੰਘ, ਰੰਜੀਤ ਸਿੰਘ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਉਰਫ਼ ਸਨੀ ਕੰਡਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਐੱਫ.ਆਈ.ਆਰ ਨੰਬਰ 128/2015 ਅਤੇ ਐੱਫ.ਆਈ.ਆਰ. ਨੰਬਰ 117/2015 ਦੋਵਾਂ ਮਾਮਲਿਆਂ ’ਚ ਜ਼ਮਾਨਤ ਮਿਲਣ ਦੇ ਬਾਅਦ ਇਨ੍ਹਾਂ ਦੀ ਰਿਹਾਈ ਦਾ ਰਸਤਾ ਸਾਫ਼ ਹੋਇਆ ਹੈ। ਚਾਰੇ ਦੋਸ਼ੀ ਨਿਆ ਹਿਰਾਸਤ ਦੇ ਚੱਲਦੇ ਫਰੀਦਕੋਟ ਜੇਲ੍ਹ ’ਚ ਬੰਦ ਹਨ।
ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਦਿੱਤਾ ਇਹ ਬਿਆਨ
ਜ਼ਿਕਰਯੋਗ ਹੈ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੇ ਹੱਥ ਲਿਖਤ ਭਡ਼ਕਾਊ ਪੋਸਟਰ ਲਾਉਣ ਦੇ ਸਬੰਧ ’ਚ ਥਾਣਾ ਬਾਜਾਖਾਨਾ ਵਿਖੇ 25 ਸਤੰਬਰ 2015 ਨੂੰ ਐੱਫ.ਆਈ.ਆਰ. ਨੰਬਰ 117 ਦਰਜ ਹੋਈ ਸੀ। ਐੱਸ.ਆਈ.ਟੀ. ਨੇ ਅਦਾਲਤ ਤੋਂ ਉਕਤ ਮਾਮਲੇ ਵਿਚ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਡੱਗੋਰੋਮਾਣਾ ਅਤੇ ਰਣਜੀਤ ਸਿੰਘ ਭੋਲਾ ਦਾ ਰਿਮਾਂਡ ਪ੍ਰਾਪਤ ਕੀਤਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਰਗਾਡ਼ੀ ਗੁਰਦੁਆਰਾ ਸਾਹਿਬ ਦੀਆਂ ਕੰਧ ’ਤੇ ਹੱਥ ਲਿਖ਼ਤ ਪੋਸਟਰਾਂ ਉੱਪਰ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਡੇਰਾ ਪ੍ਰੇਮੀਆਂ ਨੇ ਪ੍ਰਵਾਨ ਕੀਤਾ ਸੀ ਕਿ ਤੁਸੀ ਸਾਡੇ ਬਾਬੇ ਦੀ ‘ਐੱਮ.ਐੱਸ.ਜੀ. ਫ਼ਿਲਮ’ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡਾ ਵੱਡਾ ਗੁਰੂ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਇਸ ਨੂੰ ਲੱਭਣ ਵਾਲੇ ਨੂੰ ਅਸੀਂ ਡੇਰਾ ਸਲਾਬਤਪੁਰਾ ਵਿਖੇ 10 ਲੱਖ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕਰਾਂਗੇ, ਜੇਕਰ ਸਾਡੇ ਬਾਬੇ ਦੀ ਫ਼ਿਲਮ ਚੱਲਣ ਵਿਚ ਵਿਘਨ ਪਾਇਆ ਤਾਂ ਅਸੀਂ ਤੁਹਾਡੇ ਸਾਰੇ ਗ੍ਰੰਥ ਸਾਡ਼ ਦਿਆਂਗੇ, ਜਿਹਡ਼ਾ ਤੁਹਾਡਾ ਵੱਡਾ ਗੁਰੂ ਆਪਣਾ ਬਚਾਅ ਨਹੀਂ ਕਰ ਸਕਿਆ, ਉਹ ਕਿਸੇ ਹੋਰ ਦਾ ਬਚਾਅ ਕਿਵੇਂ ਕਰੇਗਾ?
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ
ਚੂੜੇ ਵਾਲੀਆਂ ਨਵੀਆਂ ਵਿਆਹੀਆਂ ਨੂੰਹਾਂ ਆਪਸ 'ਚ ਖੂਬ ਭਿੜੀਆਂ, ਵੀਡੀਓ ਹੋਈ ਵਾਇਰਲ (ਤਸਵੀਰਾਂ)
NEXT STORY