ਮੋਗਾ (ਸੰਦੀਪ)-ਜ਼ਿਲਾ ਬਾਰ ਐਸੋਸੀਏਸ਼ਨ ਦੀਆਂ 6 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਸਮੂਹ ਬਾਰ ਮੈਂਬਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਇਨ੍ਹਾਂ ਚੋਣਾਂ ਸਬੰਧੀ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰਾਂ ਐਡਵੋਕੇਟ ਰਾਜਪਾਲ ਸ਼ਰਮਾ ਅਤੇ ਐਡਵੋਕੇਟ ਨਸੀਬ ਬਾਵਾ ਨੇ ਆਪਣੇ ਨਾਮਜ਼ਦਗੀ ਪੱਤਰ ਦਿੱਤੇ ਹਨ, ਉਥੇ ਹੋਰ ਅਹੁਦਿਆਂ ਲਈ ਵੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਿੱਤੇ ਹਨ। ਇਹ ਚੋਣ ਰਿਟਰਨਿੰਗ ਅਫਸਰ ਸੀਨੀਅਰ ਐਡਵੋਕੇਟ ਜਗਦੇਵ ਗਿੱਲ ਦੀ ਦੇਖ-ਰੇਖ 'ਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਦੌਰਾਨ ਐਡਵੋਕੇਟ ਗਿੱਲ ਨੇ ਦੱਸਿਆ ਕਿ ਵੈਸੇ ਤਾਂ 3 ਦਿਨ ਪਹਿਲਾਂ ਵੀ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਿੱਤੇ ਸਨ ਪਰ ਬਾਰ ਕੌਂਸਲ ਦੇ ਨਿਰਧਾਰਿਤ ਕੀਤੇ ਗਏ ਨਿਯਮਾਂ ਅਨੁਸਾਰ ਸੋਮਵਾਰ ਤੱਕ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਸੀ। ਸੋਮਵਾਰ ਦੁਪਹਿਰ ਤੱਕ ਅਜਿਹਾ ਨਾ ਹੋਣ ਕਾਰਨ ਉਮੀਦਵਾਰਾਂ ਦੀ ਲਿਸਟ ਫਾਈਨਲ ਕਰ ਦਿੱਤੀ ਗਈ ਹੈ, ਜਿਸ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਨਸੀਬ ਬਾਵਾ ਅਤੇ ਐਡਵੋਕੇਟ ਰਾਜਪਾਲ ਸ਼ਰਮਾ, ਉਪ ਪ੍ਰਧਾਨ ਲਈ ਐਡਵੋਕੇਟ ਓਂਕਾਰ ਸਿੰਘ ਅਤੇ ਐਡਵੋਕੇਟ ਕੁਲਵਿੰਦਰ ਸ਼ਰਮਾ, ਜਨਰਲ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ ਅਤੇ ਐਡਵੋਕੇਟ ਜਗਦੀਸ਼ ਬਾਵਾ, ਫਾਇਨੈਂਸ ਸਕੱਤਰ ਅਹੁਦੇ ਲਈ ਤ੍ਰਿਕੋਣਾ ਮੁਕਾਬਲਾ ਹੋਵੇਗਾ ਕਿਉਂਕਿ ਇਸ ਅਹੁਦੇ ਲਈ ਤਿੰਨ ਉਮੀਦਵਾਰ ਐਡਵੋਕੇਟ ਰਾਜੇਸ਼ ਮੁਖੀਜਾ, ਐਡਵੋਕੇਟ ਤਰਸੇਮ ਸਿੰਘ ਭੱਟੀ ਅਤੇ ਐਡਵੋਕੇਟ ਚੰਦਰ ਪ੍ਰਕਾਸ਼ ਵਿਚਕਾਰ ਹੋਵੇਗਾ। ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਦਿਨੇਸ਼ ਗਰਗ ਤੇ ਐਡਵੋਕੇਟ ਅਮਿਤ ਗੋਇਲ ਮੈਦਾਨ 'ਚ ਹਨ। ਰਿਟਰਨਿੰਗ ਅਧਿਕਾਰੀ ਐਡਵੋਕੇਟ ਜਗਦੇਵ ਸਿੰਘ ਗਿੱਲ ਨੇ ਸਾਰੇ ਬਾਰ ਮੈਂਬਰਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਦੀ ਅਪੀਲ ਕੀਤੀ।
ਧੀ ਜੰਮਣ 'ਤੇ ਪਿਓ ਨੇ ਬੰਨ੍ਹਿਆ ਅਜਿਹਾ ਨਜ਼ਾਰਾ, ਖੜ੍ਹ-ਖੜ੍ਹ ਤੱਕੇ ਜਗ ਸਾਰਾ (ਤਸਵੀਰਾਂ)
NEXT STORY