ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਜ਼ਿਲਾ ਕਾਂਗਰਸ ਕਮੇਟੀ, ਮੋਗਾ ਦੀ ਮੀਟਿੰਗ ਅੱਜ ਇੱਥੇ ਰੈਸਟ ਹਾਊਸ ਵਿਖੇ ਪਾਰਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲਾ ਮੋਗਾ ਨਾਲ ਸਬੰਧਿਤ ਤਿੰਨੇ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਡਾ. ਹਰਜੋਤ ਕਮਲ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਹੋਏ। ਇਸ ਦੌਰਾਨ ਪਾਰਟੀ ਆਗੂਆਂ ਨੇ ਇਕਜੁਟਤਾ ਨਾਲ ਸਰਕਾਰ ਦੀਆਂ 100 ਦਿਨਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਲਿਆ।
ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਡਾ. ਤਾਰਾ ਸਿੰਘ ਸੰਧੂ ਨੇ ਅਜੋਕੇ ਸਮੇਂ ਦੇ ਸਭ ਤੋਂ ਭਖਦੇ ਐੱਸ. ਵਾਈ. ਐੱਲ. ਦੇ ਮੁੱਦੇ ਸਬੰਧੀ ਪਾਰਟੀ ਵਰਕਰਾਂ ਨੂੰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਦਰਅਸਲ ਨਹਿਰ ਕੱਢਣ ਲਈ ਸਿੱਧੇ ਤੌਰ 'ਤੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਨੇ ਹੀ ਨਹਿਰ ਦੇ ਮੁਆਵਜ਼ੇ ਦਾ ਚੈੱਕ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ 2004 ਵਿਚ ਪਾਣੀਆਂ ਦੀ ਰਾਖੀ ਲਈ ਇਤਿਹਾਸਕ ਫੈਸਲਾ ਲਿਆ ਸੀ, ਉਸੇ ਤਰ੍ਹਾਂ ਹੀ ਹੁਣ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਵਚਨਬੱਧਤਾ ਮੁੜ ਦੁਹਰਾਉਣਗੇ।
ਵਿਧਾਇਕ ਮੋਗਾ ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਵੱਲੋਂ ਸ਼ਿਕਾਇਤਾਂ ਮਿਲਦੀਆਂ ਹਨ ਕਿ 'ਸਰਕਾਰੇ-ਦਰਬਾਰੇ' ਅਕਾਲੀ ਹਕੂਮਤ ਵੇਲੇ ਦੇ ਲੱਗੇ ਅਫਸਰਾਂ ਵੱਲੋਂ ਉਨ੍ਹਾਂ ਦੀ ਦੱਸ-ਪੁੱਛ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਅਫਸਰਾਂ ਨੂੰ 'ਚਿਤਾਵਨੀ' ਦਿੰਦੇ ਹਾਂ ਕਿ ਮੁੱਖ ਮੰਤਰੀ ਨੇ ਸਾਨੂੰ ਹੁਕਮ ਦਿੱਤੇ ਹਨ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਨੀ ਪਰ ਜੋ ਸਾਡੇ ਵਰਕਰਾਂ ਨਾਲ ਧੱਕੇਸ਼ਾਹੀ ਕਰੇਗਾ ਉਸ ਨੂੰ ਸਹਿਣ ਵੀ ਨਹੀਂ ਕੀਤਾ ਜਾਵੇਗਾ। ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਪਾਰਟੀ ਦੇ ਵਰਕਰਾਂ 'ਚ ਜੋਸ਼ ਭਰਦਿਆਂ ਕਿਹਾ ਕਿ ਹੌਸਲਾ ਰੱਖੋ, ਅਕਾਲੀ ਹਕੂਮਤ ਸਮੇਂ ਜ਼ਿਆਦਤੀਆਂ ਕਰਨ ਵਾਲਿਆਂ ਤੋਂ ਪੂਰਾ ਹਿਸਾਬ-ਕਿਤਾਬ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬੀ. ਐੱਲ. ਓਜ਼ ਅਤੇ ਵਰਕਰ ਨਵੀਆਂ ਵੋਟਾਂ ਬਣਾਉਣ ਲਈ ਕੰਮ ਕਰਨ, ਪਾਰਟੀ ਦੀ ਮੈਂਬਰਸ਼ਿਪ ਦੀਆਂ ਕਾਪੀਆਂ ਭਰ ਕੇ ਵਰਕਰ ਜ਼ਿਲਾ ਦਫਤਰ 'ਚ ਜਮ੍ਹਾ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਹਨ ਅਤੇ ਉਹ ਜ਼ਰੂਰ ਇਸ ਮਾਮਲੇ 'ਤੇ ਕੋਈ ਨਵਾਂ ਰਸਤਾ ਕੱਢ ਕੇ ਪੰਜਾਬ ਦਾ ਪਾਣੀ ਬਚਾਉਣਗੇ। ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ 100 ਦਿਨਾਂ ਦੀਆਂ ਪ੍ਰਾਪਤੀਆਂ ਇਤਿਹਾਸਕ ਹਨ। ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪੁੱਜੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਐਡਵੋਕੇਟ ਰਵਿੰਦਰ ਸਿੰਘ, ਰਵੀ ਗਰੇਵਾਲ ਸੂਬਾ ਸਕੱਤਰ, ਇੰਦਰਜੀਤ ਸਿੰਘ ਬੀੜ ਚੜਿੱਕ ਜਨਰਲ ਸਕੱਤਰ, ਸ਼ਹਿਰੀ ਪ੍ਰਧਾਨ ਮੋਗਾ ਵਿਨੋਦ ਬਾਂਸਲ, ਪ੍ਰਧਾਨ ਸੇਵਕ ਸਿੰਘ ਸੈਦੋਕੇ, ਪੰਡਤ ਸ਼ਾਮ ਲਾਲ, ਡਾ. ਪਵਨ ਥਾਪਰ, ਜਗਸੀਰ ਸਿੰਘ ਮੰਗੇਵਾਲਾ ਸੂਬਾ ਸਕੱਤਰ, ਜ਼ਿਲਾ ਪ੍ਰਧਾਨ ਮਹਿਲਾ ਵਿੰਗ ਵੀਰਪਾਲ ਕੌਰ ਜੌਹਲ, ਜਸਵੀਰ ਸਿੰਘ ਬਰਾੜ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਮੋਗਾ, ਮਨੀ ਬਰਾੜ ਜਨਰਲ ਸਕੱਤਰ ਮੋਗਾ, ਗੁਰਬਚਨ ਸਿੰਘ ਬਰਾੜ, ਪਰਮਜੀਤ ਸਿੰਘ ਨੰਗਲ, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਲੱਖਾ ਦੌਧਰ, ਰਾਮਪਾਲ ਧਵਨ, ਸੁਰਜੀਤ ਸਿੰਘ ਮੀਤਾ ਰਣੀਆ, ਜਸਵੰਤ ਸਿੰਘ ਪੱਪੀ ਰਾਊਕੇ, ਬਿੱਟੂ ਮਲੋਹਤਰਾ, ਸਰਪੰਚ ਬਲਦੇਵ ਸਿੰਘ ਕੁੱਸਾ, ਹਰਦੀਪ ਸਿੰਘ ਫੌਜੀ ਧਰਮਕੋਟ, ਡਾ. ਦਵਿੰਦਰ ਸਿੰਘ ਗਿੱਲ, ਭੋਲਾ ਸਿੰਘ ਸਮਾਧ ਭਾਈ, ਅਸ਼ੋਕ ਕਾਲੀਆ, ਗੁਰਵਿੰਦਰ ਸਿੰਘ ਦੌਲਤਪੁਰਾ, ਸੀਰਾ ਲੰਢੇਕੇ, ਬਿੱਟੂ ਮਲਹੋਤਰਾ, ਬਲਦੇਵ ਸਿੰਘ ਬੱਲੀ ਨੰਬਰਦਾਰ ਡਾਲਾ, ਸਰਪੰਚ ਗੁਰਚਰਨ ਸਿੰਘ ਦੁਸਾਂਝ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਜਸਵਿੰਦਰ ਸਿੰਘ ਬਲਖੰਡੀ, ਠਾਣਾ ਸਿੰਘ ਜੌਹਲ, ਪਰਮਜੀਤ ਕੌਰ ਕਪੂਰੇ, ਰਮੇਸ਼ ਕੁੱਕੂ, ਨਰੈਣ ਸਿੰਘ ਸਾਬਕਾ ਪੰਚ, ਸੋਨੀ ਭਿੰਡਰ, ਜਗਦੇਵ ਸਿੰਘ ਵੱਡਾ ਘਰ, ਬਾਲ ਕ੍ਰਿਸ਼ਨ ਭੱਲਾ, ਗੋਰਾ ਐੱਮ. ਐੱਲ. ਏ., ਸਰਬਜੀਤ ਕੌਰ ਬਰਾੜ ਮਾਹਲਾ ਤੋਂ ਇਲਾਵਾ ਜ਼ਿਲੇ ਭਰ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਸ਼੍ਰੀ ਅਮਰਨਾਥ ਯਾਤਰਾ ਸਬੰਧੀ ਰੇਲਵੇ ਸਟੇਸ਼ਨ 'ਤੇ ਪੁਲਸ ਵੱਲੋਂ ਚੈਕਿੰਗ
NEXT STORY