ਸਾਦਿਕ, (ਪਰਮਜੀਤ)- ਪਿੰਡ ਕਾਉਣੀ ਵਿਚ ਸਥਿਤ ਵਾਟਰ ਵਰਕਸ ਸਬੰਧੀ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਮਟੀਰੀਅਲ ਅਤੇ ਮਾੜੇ ਪਾਣੀ ਦੀ ਸਪਲਾਈ ਕਰ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਖਾਲਸਾ, ਸਾਬਕਾ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਘਰਾਂ ਤੱਕ ਸਪਲਾਈ ਦੇਣ ਵਾਲੀ ਪਾਣੀ ਦੀ ਟੈਂਕੀ ਇਕ ਹੀ ਹੈ, ਜਦਕਿ ਪਿੰਡ 'ਚ 500 ਟੂਟੀਆਂ ਲੱਗੀਆਂ ਹੋਈਆਂ ਹਨ ਅਤੇ 150 ਹੋਰ ਲੱਗਣ ਵਾਲੀਆਂ ਹਨ, ਜਿਨ੍ਹਾਂ ਦੇ ਬਿੱਲ ਲੈਣ ਲਈ ਮੀਟਰ ਵੀ ਲਾਏ ਗਏ ਹਨ ਪਰ ਪਾਣੀ ਦਾ ਪ੍ਰੈਸ਼ਰ ਪੂਰਾ ਨਾ ਬਣਨ ਕਰ ਕੇ ਪਾਣੀ ਦੀ ਸਪਲਾਈ ਪੂਰੀ ਨਹੀਂ ਆ ਰਹੀ ਅਤੇ ਕਰੀਬ 20 ਮਿੰਟ 'ਚ ਟੈਂਕੀ ਖਾਲੀ ਹੋ ਜਾਂਦੀ ਹੈ, ਜੋ ਪਾਣੀ ਆ ਰਿਹਾ ਹੈ, ਉਹ ਮਿਆਰੀ ਨਹੀਂ ਹੈ। ਇਸ ਨਾਲ ਪਿੰਡ ਵਾਸੀ ਬੀਮਾਰ ਹੋ ਰਹੇ ਹਨ ਅਤੇ ਕਈਆਂ ਨੂੰ ਪੇਟ ਦੀਆਂ ਬੀਮਾਰੀਆਂ ਵੀ ਲੱਗ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਵਾਲੀ ਨਹਿਰ ਵਿਚੋਂ, ਜੋ ਪਾਣੀ ਵਾਟਰ ਵਰਕਸ ਵਿਚ ਆਉਂਦਾ ਹੈ, ਉਸ ਦੀ ਮਨਜ਼ੂਰੀ ਨਹੀਂ ਲਈ ਗਈ।
ਵਾਟਰ ਵਰਕਸ 'ਚ ਰੱਖੇ ਮੁਲਾਜ਼ਮ ਨੂੰ ਜਦੋਂ ਅਸੀਂ ਪੁੱਛਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਪਾਣੀ ਸਾਫ ਕਰਨ ਵਾਲਾ ਸਿਸਟਮ ਅਕਸਰ ਬੰਦ ਹੋ ਜਾਂਦਾ ਹੈ, ਜਿਸ ਕਾਰਨ ਸਾਫ ਪਾਣੀ ਨਹੀਂ ਮਿਲ ਰਿਹਾ। ਅੰਦਰਲਾ ਢਾਂਚਾ ਵੀ ਠੀਕ ਨਹੀਂ ਹੈ, ਸਮੇਂ-ਸਮੇਂ ਮੋਟਰ ਜਾਂ ਪੱਖਾ ਖਰਾਬ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਾਟਰ ਵਰਕਸ ਦੀ ਸਪਲਾਈ ਲਈ ਘਟੀਆ ਮਟੀਰੀਅਲ ਵਰਤਿਆ ਗਿਆ ਅਤੇ ਪਾਣੀ ਵੀ ਸਾਫ ਸਪਲਾਈ ਨਹੀਂ ਕੀਤਾ ਜਾ ਰਿਹਾ।
ਨਗਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਸਪਲਾਈ ਹੋ ਰਹੇ ਪਾਣੀ ਅਤੇ ਲੱਗੇ ਮਟੀਰੀਅਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਵਾਰੀ ਸਿਰ ਟੂਟੀਆਂ ਲਈ ਪਾਣੀ ਛੱਡਿਆ ਜਾਵੇ ਤੇ ਜੇਕਰ ਸਪਲਾਈ ਹੋ ਰਹੇ ਪਾਣੀ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਸਾਫ ਪਾਣੀ ਦਾ ਪ੍ਰਬੰਧ ਕਰਨ ਤੱਕ ਪਾਣੀ ਦੀ ਸਪਲਾਈ ਰੋਕੀ ਜਾਵੇ।
ਉਨ੍ਹਾਂ ਇਹ ਵੀ ਮੰਗ ਰੱਖੀ ਕਿ ਜਦੋਂ ਤੱਕ ਵਾਟਰ ਵਰਕਸ ਦਾ ਸਪਲਾਈ ਸਿਸਟਮ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ, ਠੇਕੇਦਾਰ ਦਾ ਬਕਾਇਆ ਬਿੱਲ ਪਾਸ ਨਾ ਕੀਤਾ ਜਾਵੇ। ਇਸ ਦੌਰਾਨ ਨਵਤੇਜ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ, ਵੀਰ, ਰਜਿੰਦਰ ਸਿੰਘ, ਮੱਘਰ ਸਿੰਘ ਨੰਬਰਦਾਰ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।
ਕੀ ਕਹਿਣਾ ਹੈ ਠੇਕੇਦਾਰ ਦਾ
ਠੇਕੇਦਾਰ ਸੋਨੂੰ ਨੇ ਪਿੰਡ ਵਾਸੀਆਂ ਦੇ ਦੋਸ਼ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਵਿਭਾਗ ਵੱਲੋਂ ਪਾਸ ਕੀਤਾ ਮਟੀਰੀਅਲ ਵਰਤਿਆ ਗਿਆ ਹੈ, ਜੇਕਰ ਕੋਈ ਸਮੱਸਿਆ ਹੈ ਤਾਂ ਮੇਰੇ ਧਿਆਨ ਵਿਚ ਲਿਆਂਦੀ ਜਾਵੇ। ਮੇਰੇ ਪੱਧਰ ਦੀ ਸਮੱਸਿਆ ਹੋਈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਪਾਣੀ ਦੀ ਸਪਲਾਈ ਦੇ ਮਾਮਲੇ ਵਿਚ ਨਗਰ ਨਿਵਾਸੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ
NEXT STORY