ਜਲੰਧਰ, (ਸ਼ੋਰੀ)- ਨੂਰਮਹਿਲ ਸਥਿਤ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਕੰਪਲੈਕਸ ਵਿਚ ਅੱਜ ਇਕ ਸੇਵਾਦਾਰ ਸ਼ੱਕੀ ਹਾਲਾਤ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੇਵਾਦਾਰ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਾਫ ਦਿਖਾਈ ਦਿੰਦੇ ਸਨ ਤੇ ਖੂਨ ਨਾਲ ਲੱਥਪੱਥ ਹਾਲਤ ਵਿਚ ਉਸਨੂੰ ਐਂਬੂਲੈਂਸ ਵਿਚ ਪਾ ਕੇ ਸੰਸਥਾਨ ਵਾਲਿਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਦੇ ਗਲੇ 'ਤੇ ਡਾਕਟਰਾਂ ਨੇ ਟਾਂਕੇ ਲਾ ਦਿੱਤੇ ਹਨ।
ਜ਼ਖਮੀ ਦੀ ਪਛਾਣ ਹਰਦੀਪ ਸਿੰਘ ਪੁੱਤਰ ਚਰਨਜੀਤ ਵਾਸੀ ਤਰਨਤਾਰਨ ਵਜੋਂ ਹੋਈ ਹੈ। ਹਰਦੀਪ ਸਿੰਘ ਦੇ ਬੇਹੋਸ਼ ਹੋਣ ਕਾਰਨ ਹਸਪਤਾਲ ਪਹੁੰਚੀ ਥਾਣਾ ਨੂਰਮਹਿਲ ਦੀ ਪੁਲਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਹਸਪਤਾਲ ਪਹੁੰਚੇ ਸੰਸਥਾਨ ਦੇ ਲੋਕਾਂ ਦਾ ਕਹਿਣਾ ਸੀ ਕਿ ਹਰਦੀਪ ਸਿੰਘ ਡਿਪਰੈਸ਼ਨ ਵਿਚ ਰਹਿੰਦਾ ਸੀ ਤੇ ਉਸਨੇ ਕਿਸੇ ਚੀਜ਼ ਨਾਲ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੰਸਥਾਨ ਦੇ ਅੰਦਰ ਖੂਨ ਨਾਲ ਲੱਥਪੱਥ ਹਾਲਤ ਵਿਚ ਹਰਦੀਪ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਰਦੀਪ ਪਿਛਲੇ 10 ਸਾਲਾਂ ਤੋਂ ਸੰਸਥਾਨ ਵਿਚ ਸੇਵਾ ਕਰਦਾ ਆ ਰਿਹਾ ਹੈ। ਹਰਦੀਪ ਨੇ ਇਹ ਕੰਮ ਖੁਦ ਕੀਤਾ ਜਾਂ ਫਿਰ ਕਿਸੇ ਨੇ ਉਸ 'ਤੇ ਹਮਲਾ ਕੀਤਾ, ਇਹ ਸਭ ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਜ਼ਿਕਰਯੋਗ ਹੈ ਕਿ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਧਰਮਗੁਰੂ ਆਸ਼ੂਤੋਸ਼ ਮਹਾਰਾਜ ਦੇ ਸਮਾਧੀ ਲੈਣ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਥਾਂ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਧਰਮਗੁਰੂ ਆਸ਼ੂਤੋਸ਼ ਮਹਾਰਾਜ ਸਮਾਧੀ ਵਿਚ ਹਨ ਤੇ ਜਲਦੀ ਹੀ ਭਗਤਾਂ ਨੂੰ ਮੁੜ ਦਰਸ਼ਨ ਦੇਣਗੇ। ਇਸ ਮਾਮਲੇ ਵਿਚ ਅਦਾਲਤ ਵਿਚ ਵੀ ਧਰਮਗੁਰੂ ਦੇ ਡਰਾਈਵਰ ਨੇ ਪਟੀਸ਼ਨ ਦਾਇਰ ਕੀਤੀ ਸੀ।
ਸੂਰਿਆ ਇਨਕਲੇਵ 'ਚ ਸਵੱਛਤਾ ਮੁਹਿੰਮ ਹੋ ਰਹੀ ਫੇਲ
NEXT STORY