ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀਡੀਓ ਸਾਂਝੀ ਕਰਦਿਆਂ ਪੁੱਛਿਆ ਹੈ ਕਿ ਉਹ ਅੰਗਰੇਜ਼ੀ ਭਾਸ਼ਾ ਜਾਂ ਚੰਗੀ ਸਿੱਖਿਆ ਤੋਂ ਨਫ਼ਰਤ ਕਿਉਂ ਕਰਦੇ ਹਨ? ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਭਗਵੰਤ ਮਾਨ ਨੂੰ ਪੜ੍ਹੇ-ਲਿਖੇ ਆਗੂਆਂ ਤੋਂ ਹੀਣ ਭਾਵਨਾ ਹੈ?
ਸੁਖਪਾਲ ਸਿੰਘ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿਚ ਭਗਵੰਤ ਸਿੰਘ ਮਾਨ ਅੰਗਰੇਜ਼ੀ ਵਿਚ ਗੱਲ ਕਰਨ ਵਾਲੇ ਲੀਡਰਾਂ ਖ਼ਿਲਾਫ਼ ਬੋਲਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਅਖ਼ੀਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਇਕ ਸਪੀਚ ਅਟੈਚ ਕੀਤੀ ਗਈ ਹੈ, ਜਿਸ ਵਿਚ ਉਹ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤੇ ਫ਼ਿਰ ਅੱਧੀ ਗੱਲ ਕਰਦੇ-ਕਰਦੇ ਹੀ ਪੰਜਾਬੀ ਬੋਲਣ ਲੱਗ ਪੈਂਦੇ ਹਨ।
'ਆਪ' ਵਰਕਰਾਂ ਨੇ ਹੀ ਘੇਰ ਲਿਆ ਆਪਣਾ MLA, ਪੁੱਛੇ ਤਿੱਖੇ ਸਵਾਲ
NEXT STORY